ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲਾਇਆ ਮੁਫਤ ਅੱਖਾਂ ਦਾ ਜਾਂਚ ਤੇ ਆਪਰੇਸ਼ਨ ਕੈਂਪ
- ਪੰਜਾਬ
- 28 Dec,2024

ਬਠਿੰਡਾ : ਡਾ. ਐੱਸਪੀ ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੀ ਗਤੀਸ਼ੀਲ ਅਗਵਾਈ ਹੇਠ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਡਾ. ਆਰਐੱਸ ਅਟਵਾਲ ਤੇ ਡਾ. ਕੁਲਦੀਪ ਸਿੰਘ ਗਰੇਵਾਲ ਡਾਇਰੈਕਟਰ ਸਿਹਤ ਸੇਵਾਵਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਅੱਖਾਂ ਦਾ 669 ਵਾਂ ਮੈਡੀਕਲ ਕੈਂਪ ਪਿੰਡ ਸਵੈਚ ਕਮਾਲੂ ਜਿਲ੍ਹਾ ਬਠਿੰਡਾ ਵਿਖੇ ਐੱਸਪੀ ਹਸਪਤਾਲ ਮੌੜ ਮੰਡੀ ਦੇ ਸਹਿਯੋਗ ਨਾਲ ਲਗਾਇਆ ਗਿਆ। ਡਾ. ਕੇਪੀਐੱਸ ਗਿੱਲ, ਡਾ. ਪੰਪਾ ਅਤੇ ਡਾ. ਡਾਲੀਆ ਨੇ 396 ਮਰੀਜ਼ਾਂ ਦਾ ਚੈਕਅੱਪ ਕੀਤਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਮੁਫਤ ਦਿੱਤੀਆਂ ਗਈਆਂ ਅਤੇ 62 ਆਪਰੇਸ਼ਨ ਯੋਗ ਪਾਏ ਗਏ ਮਰੀਜ਼ਾਂ ਦਾ ਆਪਰੇਸ਼ਨ ਐੱਸਪੀ ਹਸਪਤਾਲ ਮੌੜ ਮੰਡੀ ਵਿਖੇ ਦਿਨ ਐਤਵਾਰ ਨੂੰ ਕੀਤਾ ਜਾਵੇਗਾ। ਇਸ ਕੈਪ ਵਿੱਚ ਸਵੈਚ ਕਮਾਲੂ ਤੋ ਇਲਾਵਾ ਰਾਜਗੜ ਕੁਬੇ, ਸੰਦੋਹਾ, ਸ਼ੇਖਪੁਰਾ, ਮਾੜੀ, ਘੁੰਮਣ, ਜੋਧਪੁਰ ਪਾਖਰ,ਦਲੀਏਵਾਲੀ, ਪੈਰੋਂ ,ਧਿਂਗੜ ਦੇ ਮਰੀਜਾ ਨੇ ਲਾਹਾ ਲਿਆ।
Posted By:

Leave a Reply