ਤਲਵੰਡੀ ਸਾਬੋ ਦੀਆਂ ਨਗਰ ਕੌਂਸਲ ਚੋਣਾਂ, 31 ਉਮੀਦਵਾਰਾਂ ਦੇ ਕਾਗਜ਼ ਕੀਤੇ ਗਏ ਰੱਦ
- ਰਾਜਨੀਤੀ
- 14 Dec,2024

ਤਲਵੰਡੀ ਸਾਬੋ : ਪੰਜਾਬ ਵਿੱਚ ਸਥਾਨਕ ਸਰਕਾਰਾਂ ਦੀਆਂ ਹੋ ਰਹੀਆਂ ਚੋਣਾਂ ਵਿੱਚ ਤਲਵੰਡੀ ਸਾਬੋ ਨਗਰ ਕੌਂਸਲ ਦੇ 15 ਵਾਰਡਾਂ ਲਈ ਤਲਵੰਡੀ ਸਾਬੋ ਦੇ ਰਿਟਰਨਿੰਗ ਅਫਸਰ ਕੰਮ ਐਸ ਡੀ ਐਮ ਨੇ ਤਲਵੰਡੀ ਸਾਬੋ ਦੇ ਵੱਖ-ਵੱਖ ਪਾਰਟੀਆਂ ਦੇ 31 ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਗਏ, ਜਿਸ ਨੂੰ ਲੈ ਕੇ ਜਿੱਥੇ ਉਮੀਦਵਾਰਾਂ ਵਿੱਚ ਨਿਰਾਸ਼ ਪਾਈ ਜਾ ਰਹੀ ਹੈ। ਉੱਥੇ ਹੀ ਵਾਰਡ ਵਾਸੀਆਂ ’ਚ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਜਿਸ ਨੂੰ ਲੈ ਕੇ ਅੱਜ ਤਲਵੰਡੀ ਸਾਬੋ ਦਾ ਖੰਡਾ ਚੌਕ ਜਾਮ ਕਰਕੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ਼ ਨਆਰੇਬਾਜੀ ਕਰਕੇ ਫਰੀ ਐਂਡ ਫਰ ਇਲੈਕਸ਼ਨ ਕਰਨ ਦੀ ਮੰਗ ਕੀਤੀ।ਇਸ ਰੋਸ ਪ੍ਰਸ਼ਾਸਨ ’ਚ ਕਾਂਗਰਸ ਦੀ ਜ਼ਿਲ੍ਹਾ ਦਿਹਾਤੀ ਪ੍ਰਧਾਨ, ਭਾਜਪਾ ਦੇ ਸੂਬਾ ਆਗੂ, ਅਕਾਲੀ ਦਲ ਦੇ ਹਲਕਾ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਅਤੇ ਸ਼ਹਿਰ ਵਾਸੀਆਂ ਨੇ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ।ਇਸ ਮੌਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਦੀ ਸਹਿ ’ਤੇ ਪ੍ਰਸ਼ਾਸਨ ਨੇ ਜਾਣ ਬੁਝ ਕੇ ਸਾਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਹਨ। ਜਿਸ ਲਈ ਅਸੀਂ ਰੋਸ ਪ੍ਰਦਰਸ਼ਨ ਕੀਤਾ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਫਰੀ ਐਂਡ ਫੇਅਰ ਇਲੈਕਸ਼ਨ ਕੀਤੀ ਜਾਵੇ ਤੇ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।
Posted By:

Leave a Reply