ਵਿਰੋਧੀ ਧੀਰ ਆਗੂ ਪ੍ਰਤਾਪ ਬਾਜਵਾ ਪਹੁੰਚੇ ਜੈੰਤੀਪੁਰੀਏ ਦੇ ਘਰ, ਪੰਜਾਬ ਸਰਕਾਰ ਤੇ ਸਾਧੇ ਤਿੱਖੇ ਨਿਸ਼ਾਨੇ
- ਪੰਜਾਬ
- 21 Jan,2025

ਬਟਾਲਾ- ਬੀਤੇ ਦਿਨੀ ਬਟਾਲਾ ਦੇ ਨੇੜੇ ਪਿੰਡ ਜੈਂਤੀਪੁਰ ਵਿਖੇ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈੰਤੀਪੁਰੀਆ ਦੇ ਘਰ ਦੇ ਬਾਹਰ ਬੰਬੇ ਧਮਾਕਾ ਹੋਇਆ ਸੀ, ਜਿਸ ਦੀ ਜਿੰਮੇਵਾਰੀ ਵੀ ਇੱਕ ਅੱਤਵਾਦੀ ਸੰਗਠਨ ਵੱਲੋਂ ਲਈ ਗਈ ਸੀ । ਹਾਲਾਂਕਿ ਮਾਮਲੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਸੀ, ਪਰ ਮੌਕੇ ਤੇ ਪਹੁੰਚੇ ਪੁਲਿਸ ਉੱਚ ਅਧਿਕਾਰੀਆਂ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਕਈ ਦਿਨ ਗੁਜਰਨ ਦੇ ਬਾਵਜੂਦ ਕੋਈ ਦੋਸ਼ੀ ਪੁਲਿਸ ਦੀ ਪਕੜ ਵਿੱਚ ਨਹੀਂ ਆਇਆ ਹੈ।
ਅੱਜ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਅਤੇ ਉੱਘੇ ਕਾਂਗਰਸੀ ਪ੍ਰਤਾਪ ਸਿੰਘ ਬਾਜਵਾ ਅਮਨ ਜੈਂਤੀਪੁਰ ਦੇ ਘਰ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ।
Posted By:

Leave a Reply