ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ

ਭਗਤਾ ਭਾਈਕਾ : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭਗਤਾ ਭਾਈਕਾ ਦੀ ਮਹੀਨਾਵਾਰ ਮੀਟਿੰਗ ਸਥਾਨਕ ਸ਼ਹਿਰ ਵਿਖੇ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਵਿਖੇ ਹੋਈ। ਇਸ ਮੀਟਿੰਗ ਨੂੰ ਬਲਾਕ ਪ੍ਰਧਾਨ ਨਿਰਭੈ ਸਿੰਘ ਖਾਲਸਾ, ਡਾਕਟਰ ਭੁਪਿੰਦਰ ਸਿੰਘ ਗੁਰੂਸਰ ਜ਼ਿਲ੍ਹਾ ਕਮੇਟੀ ਮੈਂਬਰ ਡਾਕਟਰ ਸੁਖਵਿੰਦਰ ਸਿੰਘ ਹਮੀਰਗੜ੍ਹ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਡਾਕਟਰ ਸੁਖਜਿੰਦਰ ਸਿੰਘ ਕੋਠਾ ਗੁਰੂ ਨੇ ਨਿਭਾਈ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਡਾਕਟਰ ਸਾਥੀਆਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਸੂਬਾ ਸਰਕਾਰ ਨੂੰ ਡਾਕਟਰ ਸਾਥੀਆਂ ਦੀਆਂ ਮੰਗਾਂ ਦਾ ਜਲਦ ਹੱਲ ਕਰਨ ਦੀ ਬੇਨਤੀ ਕੀਤੀ ਗਈ। ਇਸ ਮੀਟਿੰਗ ਵਿਚ ਕਿਸਾਨੀ ਸੰਘਰਸ਼ ਵਿਚ ਕੋਠਾ ਗੁਰੂ ਤੋਂ ਜਾ ਰਹੀ ਬੱਸ ਦੇ ਹਾਦਸੇ ਵਿਚ ਮਰਨ ਵਾਲੀਆਂ ਕਿਸਾਨ ਬੀਬੀਆਂ ਲਈ ਅਤੇ ਡਾ. ਹਰਦੇਵ ਸ਼ਰਮਾ ਸਟੇਟ ਆਗੂ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਮੀਟਿੰਗ ਵਿਚ ਸਾਰੀ ਬਲਾਕ ਬਾਡੀ ਨੂੰ ਸਾਰੇ ਹਾਊਸ ਵੱਲੋਂ ਸਹਿਮਤੀ ਨਾਲ ਦੁਆਰਾ 2 ਸਾਲ ਲਈ ਕਾਰਜਕਾਲ ਸੰਭਾਲਿਆ ਗਿਆ। ਇਸ ਮੀਟਿੰਗ ਵਿਚ ਇਸ ਸਮੇ ਡਾ. ਸਵਪਨ ਕੁਮਾਰ ਬੰਗਾਲੀ, ਡਾ. ਭੁਪਿੰਦਰ ਸਿੰਘ ਗੁਰੂਸਰ ਡਾ. ਸੁਖਜਿੰਦਰ ਸਿੰਘ ਕੋਠਾ ਗੁਰੂ, ਡਾ. ਗੋਪਾਲ ਸਿੰਘ ਆਕਲੀਆ, ਡਾ. ਮਲਕੀਤ ਸਿੰਘ ਗੁਰੂਸਰ, ਡਾ. ਬਲਦੇਵ ਭੋਡੀਪੁਰਾ, ਡਾ. ਮਨਪ੍ਰੀਤ ਸਿੰਘ ਭਗਤਾ, ਗੁਰਜੰਟ ਸਿੰਘ ਭੋਡੀਪੁਰਾ ਕੈਸੀਅਰ, ਡਾ. ਹਰਜਿੰਦਰ ਸਿੰਘ ਹਮੀਰਗੜ ਪ੍ਰੈੱਸ ਸਕੱਤਰ, ਡਾ. ਸੁਖਵਿੰਦਰ ਸਿੰਘ ਹਮੀਰਗੜ, ਡਾ. ਅਮਨਦੀਪ ਭਗਤਾ ਤੇ ਡਾ. ਜਗਤਾਰ ਬਾਜਵਾ ਕੋਠਾ ਗੁਰੂ ਹਾਜ਼ਰ ਸਨ।