ਗੁਲਜ਼ਾਰ ਸਿੰਘ ਥਿੰਦ ਹਰੇਕ ਵਰਗ ’ਚ ਹਰਮਨ ਪਿਆਰੇ : ਹੀਰ

ਗੁਲਜ਼ਾਰ ਸਿੰਘ ਥਿੰਦ ਹਰੇਕ ਵਰਗ ’ਚ ਹਰਮਨ ਪਿਆਰੇ : ਹੀਰ

ਸ਼ਾਹਕੋਟ : ‘ਨਗਰ ਪੰਚਾਇਤ ਸ਼ਾਹਕੋਟ ਦੇ ਨਵ-ਨਿਯੁਕਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਜਿੱਥੇ ਸਮਾਜ ਦੇ ਹਰ ਵਰਗ ਵੱਲੋਂ ਸਤਿਕਾਰੇ ਜਾਂਦੇ ਹਨ, ਉੱਥੇ ਉਹ ਵੱਖ-ਵੱਖ ਅਹੁਦਿਆਂ ‘ਤੇ ਬਿਰਾਜਮਾਨ ਰਹੇ ਹੋਣ ਕਰਕੇ ਤਕੜਾ ਤਜ਼ਰਬਾ ਰੱਖਦੇ ਹਨ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਮਾਸਟਰ ਗੁਰਮੇਜ ਲਾਲ ਹੀਰ ਨੇ ਕੀਤਾ।

 ਉਹ ਗੁਲਜ਼ਾਰ ਸਿੰਘ ਥਿੰਦ ਨੂੰ ਸ੍ਰੀ ਗੁਰੂ ਰਵੀਦਾਸ ਭਵਨ ਵੈੱਲਫੇਅਰ ਸੁਸਾਇਟੀ ਮੁਹੱਲਾ ਆਜ਼ਾਦ ਨਗਰ ਸ਼ਾਹਕੋਟ ਵੱਲੋਂ ਸਨਮਾਨਿਤ ਕੀਤੇ ਜਾਣ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਥਿੰਦ ਨੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਵਜੋਂ ਕੰਮ ਕਰਦਿਆਂ ਚੇਅਰਮੈਨਸ਼ਿਪ ਦੇ ਰੁਤਬੇ ਨੂੰ ਬੁਲੰਦੀ ਪ੍ਰਦਾਨ ਕੀਤੀ।

 ਗੁਰਮੇਜ ਲਾਲ ਹੀਰ ਨੇ ਆਸ ਪ੍ਰਗਟ ਕੀਤੀ ਕਿ ਥਿੰਦ ਹੁਰੀਂ ਨਗਰ ਪੰਚਾਇਤ ਦੇ ਪ੍ਰਧਾਨ ਵਜੋਂ ਸ਼ਹਿਰ ਦੇ ਸਾਰੇ ਵਰਗਾਂ ਦੀਆਂ ਆਸਾਂ ’ਤੇ ਪੂਰੇ ਉਤਰਨਗੇ। ਗੁਲਜ਼ਾਰ ਸਿੰਘ ਥਿੰਦ ਨੇ ਸ੍ਰੀ ਗੁਰੂ ਰਵਿਦਾਸ ਨਾਲ ਸਬੰਧਤ ਭਾਈਚਾਰੇ ਵੱਲੋਂ ਦਿੱਤੇ ਸਤਿਕਾਰ ਲਈ ਧੰਨਵਾਦ ਕੀਤਾ।

 ਇਸ ਮੌਕੇ ਸੇਵਾ ਮੁਕਤ ਜੀਏ ਜਸਵੰਤ ਰਾਏ, ਰੋਮੀ ਗਿੱਲ ਸਾਬਕਾ ਮੈਂਬਰ ਨਗਰ ਪੰਚਾਇਤ, ਡਾ. ਸੁਰਿੰਦਰ ਸਿੰਘ ਭੱਟੀ, ਸੇਵਾ ਮੁਕਤ ਮੰਡੀ ਸੁਪਰਵਾਈਜ਼ਰ ਰਾਜ ਕੁਮਾਰ ਸੁਮਨ, ਜੈ ਰਾਜ, ਸੁਰਜੀਤ ਸਿੰਘ, ਪ੍ਰੀਤਮ ਚੰਦ, ਸੋਨੂੰ ਮਿੱਤਲ, ਗੁਰਦੇਵ ਚੰਦ ਤੇ ਸੁਭਾਸ਼ ਚੰਦਰ (ਗੋਗੀ) ਮੌਜੂਦ ਸਨ।