ਰੋਟਰੈਕਟ ਕਲੱਬ ਮਾਨਸਾ ਸਿਟੀ ਰੋਇਲ ਨੇ ਲਗਾਇਆ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਚੈੱਕਅਪ ਕੈਂਪ

ਰੋਟਰੈਕਟ ਕਲੱਬ ਮਾਨਸਾ ਸਿਟੀ ਰੋਇਲ ਨੇ ਲਗਾਇਆ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਚੈੱਕਅਪ ਕੈਂਪ

ਮਾਨਸਾ : ਸਥਾਨਕ ਲਾਇੰਸ ਭਵਨ ਵਿਖੇ ਰੋਟੈਰੇਕਟ ਕਲੱਬ ਮਾਨਸਾ ਸਿਟੀ ਰੋਇਲ ਵੱਲੋਂ ਹੱਡੀਆਂ ਅਤੇ ਜੋੜਾਂ ਦਾ ਵਿਸ਼ਾਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਡਾਕਟਰ ਮਾਨਵ ਜ਼ਿੰਦਲ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ। ਕੈਂਪ ਵਿੱਚ ਡਾਕਟਰ ਸਾਹਿਬ ਵੱਲੋਂ ਤਕਰੀਬਨ 115 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਸਭ ਨੂੰ ਦਵਾਈਆਂ ਵੀ ਬਿਲਕੁਲ ਮੁਫ਼ਤ ਵੰਡੀਆਂ ਗਈਆਂ। ਡਾਕਟਰ ਨੇ ਦੱਸਿਆ ਕਿ ਐਮਆਰਆਈ 1750/- ਵਿਚ ਅਤੇ ਬਾਕੀ ਟੈਸਟ ਵੀ ਅੱਧੇ ਰੇਟਾਂ ਤੇ ਕਰਨ ਤੋਂ ਇਲਾਵਾ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਉਨ੍ਹਾਂ ਦੇ ਹਸਪਤਾਲ ਵਿੱਚ ਤਿੰਨ ਮਹੀਨੇ ਦੀ ਓਪੀਡੀ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਕਲੱਬ ਦੇ ਪ੍ਰਧਾਨ ਵਿਨੋਦ ਸਿੰਗਲਾ ਨੇ ਦੱਸਿਆ ਕਿ ਸਾਡਾ ਕਲੱਬ ਸ਼ਹਿਰ ਵਿਚ ਕਾਫ਼ੀ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਜੋ ਕਿ ਅੱਗੇ ਵੀ ਜਾਰੀ ਰਹਿਣਗੇ। ਕਲੱਬ ਦਾ ਸਾਰੇ ਮੈਂਬਰਾਂ ਵੱਲੋਂ ਡਾਕਟਰ ਸਾਹਿਬ ਨੂੰ ਸਨਮਾਨਿਤ ਵੀ ਕੀਤਾ ਗਿਆ। ਕੈਂਪ ਵਿੱਚ ਕਲੱਬ ਦੇ ਸਾਬਕਾ ਡੀ ਆਰ ਆਰ ਅਸ਼ੀਸ਼ ਅੱਗਰਵਾਲ, ਸਾਹਿਲ ਜਿੰਦਲ, ਸਕੱਤਰ ਪਰਵੀਨ ਗੋਇਲ, ਖਜਾਨਚੀ ਜਿੰਮੀ ਗੋਇਲ, ਉੱਪ ਪ੍ਰਧਾਨ ਬੋਣੀ ਸਿੰਗਲਾ, ਜੁਆਇੰਟ ਸਕੱਤਰ ਕੁਨਾਲ ਭੰਮਾ ਅਤੇ ਕਲੱਬ ਦੇ ਮੈਂਬਰ ਸੋਨੀ, ਦੀਪਕ, ਅਭਿਸ਼ੇਕ, ਅੰਕੁਸ਼, ਗਗਨ, ਹਿਤੇਸ਼, ਸੁਨੀਤ, ਕੇਤਨ, ਨਵਜੋਤ ਆਦਿ ਹਾਜ਼ਿਰ ਹੋਏ।