ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਚੀਮਾ ਮੰਡੀ ਵਿਖੇ ਪਹੁੰਚੇ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਚੀਮਾ ਮੰਡੀ ਵਿਖੇ ਪਹੁੰਚੇ

ਸੰਗਰੂਰ: ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੀਮਾ ਮੰਡੀ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਕਹਿਣਾ ਸੀ ਕਿ ਸੰਤ ਬਾਬਾ ਅਤਰ ਸਿੰਘ ਜੀ ਦੀ ਜਨਮ ਸਥਾਨ ਹੈ। ਜਿੱਥੇ ਨਵੀਂ ਸਬ ਤਹਸੀਲ ਬਣੀ ਹੈ ਜਿਹੜੀ ਚਾਲੂ ਹੋ ਚੁੱਕੀ ਹੈ। ਇਸਦੇ ’ਚ ਤਹਿਸੀਲਦਾਰ ਸਬ ਤਹਸੀਲਦਾਰ ਫ਼ਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਲ ਹੀ ਨਗਰ ਪੰਚਾਇਤ ਦਾ ਦਫ਼ਤਰ ਹੈ। ਸਾਰੀਆਂ ਸਹੂਲਤਾਂ ਲੋਕਾਂ ਨੂੰ ਇੱਕੋਂ ਛੱਤ ਹੇਠਾਂ ਮਿਲਣ ਲੱਗ ਪਈਆਂ ਹਨ। ਪਹਿਲਾਂ ਇਹ ਤਿੰਨ ਚਾਰ ਜਗ੍ਹਾ ’ਤੇ ਜਾਣਾ ਪੈਂਦਾ ਸੀ। ਪਟਵਾਰਖਾਨਾ ਕਿਸੇ ਹੋਰ ਜਗ੍ਹਾ ’ਤੇ ਸੀ ਫ਼ਰਦ ਕੇਂਦਰ ਕਿਸੇ ਹੋਰ ਜਗ੍ਹਾ ’ਤੇ ਸੀ ਕਿਸੇ ਹੋਰ ਸੀ ਰਜਿਸਟਰੀਆਂ ਕਰਵਾਉਣ ਲਈ ਸੁਨਾਮ ਜਾਣਾ ਪੈਂਦਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਦੱਸਿਆ ਕਿ ਇਸ ਜਗ੍ਹਾ ’ਤੇ ਹਸਪਤਾਲ ਦੀ ਬਹੁਤ ਕਮੀ ਸੀ ਜੋ ਕਿ ਬਣਨਾ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 20 ਬੈਡਾਂ ਦਾ ਹਸਪਤਾਲ ਤਿਆਰ ਹੋ ਰਿਹਾ ਹੈ ਜਿਸ ਜਾਇਜ਼ਾ ਲੈਣ ਲਈ ਅੱਜ ਇਥੇ ਪਹੁੰਚੇ ਹਨ।