ਯੂ.ਪੀ.ਐਸ.ਸੀ. ਪ੍ਰੀਖਿਆ ’ਚੋਂ ਦੂਜਾ ਰੈਂਕ ਆਉਣ ‘ਤੇ ਹੋ ਰਿਹੈ ਮਾਣ : ਹਰਸ਼ਿਤਾ ਗੋਇਲ
- ਰਾਸ਼ਟਰੀ
- 22 Apr,2025

ਅਹਿਮਦਾਬਾਦ (ਗੁਜਰਾਤ) : ਹਰਸ਼ਿਤਾ ਗੋਇਲ ਨੇ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ ਵਿਚ ਦੂਜਾ ਰੈਂਕ ਪ੍ਰਾਪਤ ਕੀਤਾ। ਉਸ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਵਿਚੋਂ ਪਹਿਲੀ ਹਾਂ ਜੋ ਸਿਵਲ ਸੇਵਕ ਬਣਾਂਗੀ। ਮੈਨੂੰ ਆਪਣੇ ਪਰਿਵਾਰ ਤੋਂ ਬਹੁਤ ਸਮਰਥਨ ਮਿਲਿਆ। ਮੇਰੀ ਮਾਂ ਹੁਣ ਨਹੀਂ ਰਹੀ, ਇਸ ਲਈ ਮੇਰੇ ਪਿਤਾ ਨੇ ਹਰ ਤਰ੍ਹਾਂ ਨਾਲ ਮੇਰਾ ਸਮਰਥਨ ਕੀਤਾ। ਉਨ੍ਹਾਂ ਨੇ ਘਰ, ਮੇਰੇ ਛੋਟੇ ਭਰਾ ਅਤੇ ਮੇਰੇ ਦਾਦਾ-ਦਾਦੀ ਦੀ ਦੇਖਭਾਲ ਕੀਤੀ। ਮੇਰੇ ਦੋਸਤਾਂ ਨੇ ਮੇਰਾ ਬਹੁਤ ਸਾਥ ਦਿੱਤਾ। ਮੈਂ ਲੋਕਾਂ ਦੇ ਜੀਵਨ ਵਿਚ, ਖਾਸ ਕਰਕੇ ਔਰਤਾਂ ਵਿਚ ਬਦਲਾਅ ਲਿਆਉਣ ਦੇ ਟੀਚੇ ਨਾਲ ਆਈ.ਏ.ਐਸ. ਬਣਨਾ ਚਾਹੁੰਦੀ ਹਾਂ। ਮੈਨੂੰ ਬਹੁਤ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ।
#HarshitaGoel #UPSCRank2 #WomenInCivilServices #Inspiration #UPSCResults#SuccessStory
Posted By:

Leave a Reply