ਪੰਜਾਬ ਕਾਲਜ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਪੰਜਾਬ ਕਾਲਜ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਪਟਿਆਲਾ : ਪੰਜਾਬ ਕਾਲਜ ਆਫ ਐਜੂਕੇਸ਼ਨ, ਰਾਏਪੁਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਕਾਲਜ ਦੇ ਚੇਅਰਮੈਨ ਡਾ. ਰਾਮ ਸਿੰਘ ਢੱਲ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਯੈਲੋ ਡਿਸ਼ ਕੰਪੀਟੀਸ਼ਨ, ਪਤੰਗ ਬਣਾਉਣਾ, ਸਜਾਵਟ ਕਰਨਾ ਅਤੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਕਾਲਜ ਦੇ ਡੀਨ ਅਤੇ ਹੈਡ ਡਾ. ਭੁਪਿੰਦਰ ਕੌਰ ਨੇ ਇਸ ਤਿਉਹਾਰ ਦੀ ਵਿਸ਼ੇਸ਼ਤਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਅਤੇ ਵਾਈਸ ਪ੍ਰਿੰਸੀਪਲ ਚਰਨਜੀਤ ਸਿੰਘ ਸੋਹੀ ਨੇ ਵੱਖ-ਵੱਖ ਜੇਤੂ ਵਿਦਿਆਰਥੀਆਂ ਦੇ ਇਨਾਮ ਵੰਡੇ। ਇਸ ਤਿਉਹਾਰ ਮੌਕੇ ਕਰਵਾਏ ਗਏ ਮੁਕਾਬਲਿਆਂ ਤਹਿਤ ਪਤੰਗਬਾਜ਼ੀ ’ਚ ਵਜ਼ੀਰ ਸਿੰਘ ਪਹਿਲੇ ਸਥਾਨ ਤੇ, ਦੂਜੇ ਸਥਾਨ ’ਤੇ ਰਸਪਿੰਦਰ ਸਿੰਘ, ਤੀਜੇ ਸਥਾਨ ’ਤੇ ਅਰਸ਼ਦੀਪ ਸਿੰਘ ਅਤੇ ਪਤੰਗ ਸਜਾਵਟ ਵਿੱਚ ਅਮਨਦੀਪ, ਅਮਨਪ੍ਰੀਤ ਕੌਰ, ਅਮਨਦੀਪ ਕੌਰ ਤੇ ਦਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ।

ਇਸ ਤੋਂ ਇਲਾਵਾ ਪੀਲੇ ਪਕਵਾਨ ਬਣਾਉਣ ਦੇ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਵੰਦਨਾ, ਦੂਜੇ ਸਥਾਨ ’ਤੇ ਦਮਨਜੋਤ ਕੌਰ, ਤੀਜੇ ਸਥਾਨ ’ਤੇ ਹਰ ਲੀਨ ਕੌਰ ਰਹੀ। ਇਸ ਮੌਕੇ ਸਟਾਫ ਮੈਂਬਰ ਪ੍ਰੋਫੈਸਰ ਪ੍ਰਵੀਨ ਕੌਰ, ਪ੍ਰੋਫੈਸਰ ਅਮਨਦੀਪ ਕੌਰ, ਪ੍ਰੋਫੈਸਰ ਰਮਨਦੀਪ ਕੌਰ, ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਨਵਜੋਤ ਕੌਰ, ਪ੍ਰੋਫੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਰਮਨਦੀਪ ਕੌਰ ਗਿੱਲ, ਪ੍ਰੋਫੈਸਰ ਨੈਨਸੀ ਅਤੇ ਹਰਮੀਤ ਕੌਰ ਸਮੇਤ ਹੋਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।