ਸਲਾਣੀ, ਬਾਠਾ ਖੁਰਦ ਤੇ ਖੇੜੀ ਨੌਧ ਸਿੰਘ ਦੇ ਗੁਰੂਘਰਾਂ ਲਈ ਰਾਸ਼ੀ ਭੇਟ
- ਪੰਜਾਬ
- 04 Feb,2025

ਫਤਹਿਗੜ੍ਹ ਸਾਹਿਬ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਗੁਰੂਘਰਾਂ ਦੀ ਸੇਵਾ ਸੰਭਾਲ ਲਈ ਯਤਨਸ਼ੀਲ ਹੈ। ਜਿਸ ਤਹਿਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਗੁਰੂ ਘਰਾਂ ਦੀ ਸੰਭਾਲ ਲਈ ਸਹਾਇਤਾ ਰਾਸ਼ੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਪ੍ਰਗਟਾਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ ਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਪਿੰਡ ਸਲਾਣੀ ਦੇ ਗੁਰੂਘਰ ਦੀ ਸੇਵਾ ਸੰਭਾਲ ਲਈ 25 ਰੁਪਏ ਦੀ ਰਾਸ਼ੀ ਦਾ ਚੈੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਦੇਣ ਸਮੇਂ ਕੀਤਾ। ਖ਼ਾਲਸਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਉੱਥੇ ਲੋੜਵੰਦਾਂ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦ ਬੱਚਿਆਂ ਦੀਆਂ ਫ਼ੀਸਾਂ ਲਈ ਚੈੱਕ, ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਸਹਾਇਤਾ ਰਾਸ਼ੀਆਂ ਦੇ ਚੈੱਕ ਸਮੇਂ-ਸਮੇਂ ਤੇ ਪ੍ਰਦਾਨ ਕੀਤੀ ਜਾਂਦੇ ਹਨ। ਉੱਥੇ ਹੈ ਗੁਰੂ ਘਰਾਂ ਲਈ ਦਰੀਆਂ, ਚੰਦੋਏ, ਬਰਤਨ ਤੇ ਕੀਰਤਨੀ ਜਥਿਆਂ ਲਈ ਸਾਜ਼ ਵੀ ਦਿੱਤੇ ਜਾਂਦੇ ਹਨ।
ਭਾਈ ਖ਼ਾਲਸਾ ਨੇ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹੀ ਸੰਸਥਾ ਹੈ ਜਿਸ ਵੱਲੋਂ ਕੁਦਰਤੀਂ ਆਫ਼ਤਾਂ ਸਮੇਂ ਪੰਜਾਬ ਤੋਂ ਬਾਹਰ ਵੀ ਵੱਖ ਵੱਖ ਸੂਬਿਆਂ ਵਿਚ ਜਾ ਕਿ ਲੋੜਵੰਦਾਂ ਲਈ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 10 ਮਾਰਚ ਤੋਂ ਪਹਿਲਾਂ ਪਹਿਲਾਂ ਵੋਟਰ ਸੂਚੀਆਂ ਨੂੰ ਦੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਰਹਿੰਦੀਆਂ ਵੋਟਾਂ ਬਣਾਉਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਇਹ ਸੇਵਾਵਾਂ ਜਾਰੀ ਰਹਿ ਸਕਣ।
ਅੱਜ ਭਾਈ ਰਵਿੰਦਰ ਸਿੰਘ ਖ਼ਾਲਸਾ ਵੱਲੋਂ ਪਿੰਡ ਸਲਾਣੀ ਦੇ ਗੁਰੂਘਰ ਲਈ 25 ਹਜ਼ਾਰ ਰੁਪਏ, ਖੇੜੀ ਨੌਧ ਸਿੰਘ ਦੇ ਗੁਰੂਘਰ ਲਈ 25 ਹਜ਼ਾਰ ਰੁਪਏ ਤੇ ਬਾਠਾਂ ਖ਼ੁਰਦ ਦੇ ਗੁਰੂਘਰ ਲਈ 20 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਤੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸਲਾਣੀ, ਰਣਜੀਤ ਸਿੰਘ, ਪ੍ਰਧਾਨ ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਪ੍ਰਧਾਨ ਖੇੜੀ ਨੌਧ ਸਿੰਘ, ਅਜੀਤ ਸਿੰਘ, ਗੁਰਚਰਨ ਸਿੰਘ ਬਾਠਾਂ, ਬਲਜਿੰਦਰ ਸਿੰਘ ਪ੍ਰਧਾਨ ਬਾਠਾਂ, ਹਰਿੰਦਰ ਸਿੰਘ ਖ਼ਜ਼ਾਨਚੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।
Posted By:

Leave a Reply