ਬਿਕਰਮ ਮਜੀਠੀਆ ਵਲੋਂ ਹਲਕਾ ਪੱਛਮੀ ਦੇ ਵਾਰਡ ਨੰਬਰ 74, 76 ਅਤੇ 66 ਵਿੱਚ ਅਕਾਲੀ ਉਮੀਦਵਾਰਾਂ ਲਈ ਚੋਣ ਪ੍ਰਚਾਰ
- ਰਾਜਨੀਤੀ
- 18 Dec,2024

ਛੇਹਰਟਾ, (ਅੰਮ੍ਰਿਤਸਰ) - ਸਾਬਕਾ ਕੈਬਨਿਟ ਮੰਤਰੀ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਨਾਂ ਕੋਈ ਵਿਕਾਸ ਕਾਰਜ ਕੀਤੇ ਪੰਜਾਬ ਸਿਰ ਪੌਣੇ ਚਾਰ ਲੱਖ ਹਜਾਰ ਕਰੋੜ ਦਾ ਕਰਜ਼ਾ ਚਾੜ ਦਿੱਤਾ ਹੈ। ਇਹ ਸਰਕਾਰ ਨੇ ਬਦਲਾਅ ਦੇ ਨਾਂਅ ’ਤੇ ਲੋਕਾਂ ਨੂੰ ਠੱਗਿਆ ਹੈ ਤੇ ਭ੍ਰਿਸ਼ਟਾਚਾਰ ਨੂੰ ਸ਼ਿਖਰਾਂ ’ਤੇ ਪਹੁੰਚਾਇਆ ਹੈ ਤੇ ਸੂਬੇ ਦਾ ਹਰ ਮੁਲਾਜ਼ਮ ਵਰਗ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਮੂਹਰੇ ਧਰਨੇ ਲਗਾ ਰਹੇ ਹਨ, ਪਰ ਭਗਵੰਤ ਮਾਨ ਵਲੋਂ ਉਨ੍ਹਾਂ ’ਤੇ ਡਾਂਗਾਂ ਵਰਾਈਆਂ ਜਾ ਰਹੀਆਂ ਹਨ। ਬਿਕਰਮ ਸਿੰਘ ਮਜੀਠੀਆ ਕੋਟ ਖਾਲਸਾ ਵਿਖੇ ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਦੀ ਵਾਰਡ ਨੰਬਰ 74 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਪਰਮਜੀਤ ਕੌਰ, ਵਾਰਡ ਨੰਬਰ 76 ਤੋਂ ਅਕਾਲੀ ਉਮੀਦਵਾਰ ਅਮਿਤ ਕੁਮਾਰ ਤੇ ਵਾਰਡ 66 ਤੋਂ ਅਕਾਲੀ ਉਮੀਦਵਾਰ ਧਰਮਵੀਰ ਸਿੰਘ ਬਾਵਾ ਦੇ ਹੱਕ ਵਿਚ ਸੀਨੀਅਰ ਅਕਾਲੀ ਆਗੂ ਪ੍ਰਧਾਨ ਸਵਿੰਦਰ ਸਿੰਘ ਸੰਧੂ ਕੋਟ ਖਾਲਸਾ ਦੀ ਅਗਵਾਈ ਹੇਠ ਰੱਖੀ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੌਰ ’ਤੇ ਪੁੱਜੇ ਸਨ।
Posted By:

Leave a Reply