ਪਿੰਡ ਕੋਟਭਾਰਾ ਵਿਖੇ ਨਵੀਂ ਇਕਾਈ ਦਾ ਕੀਤਾ ਗਠਨ

ਪਿੰਡ ਕੋਟਭਾਰਾ ਵਿਖੇ ਨਵੀਂ ਇਕਾਈ ਦਾ ਕੀਤਾ ਗਠਨ

ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਨਵੀਂ ਇਕਾਈ ਦਾ ਗਠਨ ਪਿੰਡ ਕੋਟਭਾਰਾ ਵਿਖੇ ਪਿੰਡ ਦੀ ਸੱਥ ਵਿਚ ਸਮੂਹ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ, ਜਿਸਦੀ ਅਗਵਾਈ ਰੇਸ਼ਮ ਸਿੰਘ ਯਾਤਰੀ, ਜ਼ਿਲ੍ਹਾ ਜਨਰਲ ਸਕੱਤਰ ਬੀਕੇਯੂ ਸਿੱਧੂਪੁਰ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੋਧਪੁਰ ਨੇ ਕੀਤੀ। ਇਕ ਮੌਕੇ 9 ਮੈਂਬਰੀ ਪਿੰਡ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿਚ ਪ੍ਰਧਾਨ ਬਲਦੇਵ ਸਿੰਘ ਰੋਮਾਣਾ, ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ, ਮੀਤ ਪ੍ਰਧਾਨ ਸੇਵਕ ਸਿੰਘ, ਜਨਰਲ ਸਕੱਤਰ ਮਨਪ੍ਰੀਤ ਸਿੰਘ ਮੀਤਾ, ਖਜਾਨਚੀ ਅਮਰਜੀਤ ਸਿੰਘ, ਸਹਾਇਕ ਖਜਾਨਚੀ ਸੁੱਖਾ ਸਿੰਘ ਮਾਨ, ਪ੍ਰੈੱਸ ਸਕੱਤਰ ਨੈਬ ਸਿੰਘ (ਸਰਪੰਚ), ਪ੍ਰਚਾਰ ਸਕੱਤਰ ਛੋਟਾ ਸਿੰਘ, ਜੁਆਇੰਟ ਸਕੱਤਰ ਨਾਇਬ ਸਿੰਘ ਨੂੰ ਬਣਾਇਆ ਗਿਆ। ਨਵੀਂ ਬਣੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਜਗਜੀਤ ਸਿੰਘ ਡੱਲੇਵਾਲ, ਜੋ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਹਨ ਲਈ ਸੰਘਰਸ ਵਿਚ ਆਪਣੇ ਪਿੰਡ ਵੱਲੋਂ ਪੂਰਾ ਸਹਿਯੋਗ ਦੇਣ ਉਪਰ ਵਿਚਾਰ ਚਰਚਾ ਕੀਤੀ।