ਮਿੰਨੀ ਟਰਾਂਸਪੋਰਟ ਯੂਨੀਅਨ ਨੇ ਆਰਟੀਏ ਨੂੰ ਜੁਗਾੜੂ ਵਾਹਨਾਂ ਖਿਲਾਫ ਸੌਂਪਿਆ ਮੰਗ ਪੱਤਰ

ਮਿੰਨੀ ਟਰਾਂਸਪੋਰਟ ਯੂਨੀਅਨ ਨੇ ਆਰਟੀਏ ਨੂੰ ਜੁਗਾੜੂ ਵਾਹਨਾਂ ਖਿਲਾਫ ਸੌਂਪਿਆ ਮੰਗ ਪੱਤਰ

ਗੁਰਦਾਸਪੁਰ: ਧੰਨ-ਧੰਨ ਬਾਬਾ ਸ਼੍ਰੀ ਚੰਦ ਜੀ ਮਿੰਨੀ ਟਰਾਂਸਪੋਰਟ ਯੂਨੀਅਨ ਨੇ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਆਰਟੀਏ ਨੂੰ ਮਿਲ ਕੇ ਜੁਗਾੜੂ ਵਾਹਨਾਂ ਨੂੰ ਬਿਨਾਂ ਟੈਕਸ ਤੋਂ ਚਲਾਉਣ ਤੇ ਪਾਬੰਦੀ ਸਬੰਧੀ ਮੰਗ ਪੱਤਰ ਸੌਂਪਿਆ। ਪ੍ਰਧਾਨ ਜਸਬੀਰ ਸਿੰਘ ਨੇ ਕਿਹਾ ਕਿ ਮਿੰਨੀ ਟਰਾਂਸਪੋਰਟ ਨੂੰ ਬਚਾਉਣ ਲਈ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਜੁਗਾੜੂ ਵਾਹਨਾਂ ਤੇ ਤੁਰੰਤ ਪਾਬੰਦੀ ਲਗਾਈ ਜਾਵੇ| ਉਨ੍ਹਾਂ ਕੋਲ ਕੋਈ ਅਥਾਰਿਟੀ ਨਹੀਂ ਹੈ। ਇਸ ਸਬੰਧੀ ਪਹਿਲਾਂ ਵੀ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੁਗਾੜੂ ਵਾਹਨਾਂ ਕਾਰਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਉਹ ਆਪਣੇ ਵਾਹਨਾਂ ਦਾ ਸਰਕਾਰ ਨੂੰ ਟੈਕਸ ਦਿੰਦੇ ਹਨ ਅਤੇ ਵਾਹਨਾ ਦਾ ਬੀਮਾ ਵੀ ਕੀਤਾ ਜਾਂਦਾ ਹੈ। ਜਦੋਂ ਕਿ ਜੁਗਾੜੂ ਵਾਹਨ ਕੋਈ ਟੈਕਸ ਨਹੀਂ ਭਰਦੇ। ਇਸ ਲਈ ਜੁਗਾੜੂ ਵਾਹਨਾਂ ਤੇ ਰੋਕ ਲਾਈ ਜਾਵੇ। ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਉਹ ਵੱਡਾ ਕਦਮ ਚੁੱਕਣ ਲਈ ਮਜਬੂਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਇਸਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ।