ਪੰਜਾਬ ਦੀ ਸਿਆਸਤ ਵਿੱਚ ਨੌਜਵਾਨ ਵੱਡੀ ਭੂਮਿਕਾ ਨਿਭਾਅ ਸਕਦੇ : ਗਿਆਨੀ ਹਰਪ੍ਰੀਤ ਸਿੰਘ

ਪੰਜਾਬ ਦੀ ਸਿਆਸਤ ਵਿੱਚ ਨੌਜਵਾਨ ਵੱਡੀ ਭੂਮਿਕਾ ਨਿਭਾਅ ਸਕਦੇ : ਗਿਆਨੀ ਹਰਪ੍ਰੀਤ ਸਿੰਘ

ਪਟਿਆਲਾ: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਖਤਮ ਨਹੀਂ ਹੋਵੇਗਾ ਕਿਉਂਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬਣਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੰਦੇ ਆਉਂਦੇ ਹਨ ਤੇ ਚੱਲੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 5 ਮੈਂਬਰੀ ਕਮੇਟੀ ਦੇ 5 ਮੈਂਬਰਾਂ ਦੀ ਤਾਰੀਫ਼ ਕਰਦਾ ਹਾਂ ਉਹ ਅਡੋਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨ ਜਦੋ ਕੌਮ ਵਿਚ ਉੱਠਦਾ ਤਾਂ ਕਈ ਸਮੱਸਿਆਵਾ ਦਾ ਹੱਲ ਕਰ ਦਿੰਦਾ ਹਾਂ।

ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜਾ ਮੇਰੇ ਉੱਤੇ ਵੱਟੇ ਮਾਰ ਰਹੇ ਹਨ ਪਤਾ ਨਹੀਂ ਮੇਰੇ ਉੱਤੇ ਕਿਹੜੇ ਫਲ ਦਿਖ ਰਹੇ ਹਨ ਜੇਕਰ ਫਲ ਨਾ ਦਿੱਸਦਾ ਹੁੰਦਾ ਫਿਰ ਵੱਟੇ ਨਹੀਂ ਮਾਰਨੇ ਸਨ। ਉਨ੍ਹਾਂ ਨੇ ਕਿਹਾ ਹੈ ਕਿ 5 ਮੈਂਬਰੀ ਕਮੇਟੀ ਨੂੰ ਸੰਗਤ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਇਹ ਪੰਜ ਬੰਦੇ ਮੈਂ ਸਮਝਦਾ ਕਿ ਇਹ ਗੁਰੂ ਦੇ ਸਿਧਾਂਤਾਂ ਦੇ ਉੱਤੇ ਪਹਿਰੇਦਾਰੀ ਕਰਦੇ ਆਂ ਇਹ ਅਡੋਲ ਰਹੇ ਨੇ ਤੇ ਜਿਹੜਾ ਗੁਰੂ ਦੇ ਸਿਧਾਂਤਾਂ ਨਾਲ ਖੜ ਜਾਂਦਾ ਉਹ ਅਡੋਲ ਰਹਿੰਦਾ।  ਉਨ੍ਹਾਂ ਨੇ ਕਿਹਾ ਹੈ ਕਿ ਲੱਖਾਂ ਹੀ ਤੂਫਾਨ ਆਉਣ ਦੇ ਬਾਵਜੂਦ ਵੀ ਟੁੱਟਦਾ ਨਹੀਂ  ਤੇ ਉਹਦਾ ਮਾਣ ਸਨਮਾਨ  ਵੀ ਕਰਨਾ ਚਾਹੀਦਾ ਹੈ।

ਨੌਜਵਾਨ ਪੰਜਾਬ ਦੀ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ ਅਤੇ ਸਿਆਸਤ ਨਿਘਾਰ ਵੱਲ ਚੱਲੇ ਗਈ ਹੈ ਅਤੇ ਇਸ ਦਾ ਪੰਜਾਬ ਨੁਕਸਾਨ ਭੁਗਤ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਭੁਗਤਣਗੇ ਪਰ ਨੌਜਵਾਨ ਹੀ ਉੱਤੇ ਚੁੱਕ ਸਕਦੇ ਹਨ।