ਜੇਡੀ ਇਲੈਵਨ ਨੇ ਮੈਚ ਜਿੱਤ ਕੇ ਸੈਮੀਫਾਈਨਲ ’ਚ ਕੀਤਾ ਪ੍ਰਵੇਸ਼

ਜੇਡੀ ਇਲੈਵਨ ਨੇ ਮੈਚ ਜਿੱਤ ਕੇ ਸੈਮੀਫਾਈਨਲ ’ਚ ਕੀਤਾ ਪ੍ਰਵੇਸ਼

 ਪਠਾਨਕੋਟ- ਗਰੀਨਲੈਂਡ ਕ੍ਰਿਕੇਟ ਕਲੱਬ ਵੱਲੋ ਲਾਈਫ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਡਾ: ਗੁਰਬਖਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ ਦੀ ਅਗਵਾਈ ਹੇਠ ਐਸਡੀ ਸਕੂਲ ਦੀ ਗਰਾਉਂਡ ਵਿਖੇ ਕਰਵਾਏ ਜਾ ਰਹੇ 46ਵੇਂ ਕ੍ਰਿਸਮਿਸ ਕ੍ਰਿਕਟ ਮੈਚ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਹਾਜਰ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਵੱਲੋਂ ਕੀਤਾ ਗਿਆ। ਇਸ ਮੌਕੇ ਗਰੀਨਲੈਂਡ ਕ੍ਰਿਕੇਟ ਕਲੱਬ ਦੀ ਸਮੂਹ ਟੀਮ ਵੱਲੋ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਦਾ ਹਾਰ ਪਾ ਕੇ ਅਤੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਰਿਬਨ ਕੱਟ ਕੇ ਅਤੇ ਖਿਡਾਰੀਆਂ ਨਾਲ ਸਾਂਝੀ ਤਸਵੀਰ ਖਿਚਵਾ ਕੇ ਅੱਜ ਦੇ ਮੈਚ ਦਾ ਉਦਘਾਟਨ ਕੀਤਾ, ਉਥੇ ਹੀ ਕਲੱਬ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਲਾਈਫ ਟਾਈਮ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਡਾ: ਗੁਰਬਖਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਨੂੰ ਕਲੱਬ ਵੱਲੋਂ ਕ੍ਰਿਕਟ ਅਤੇ ਸਮਾਜ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਲੱਬ ਜ਼ਿਲ੍ਹਾ ਪੱਧਰ ਤੇ ਕ੍ਰਿਕਟ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ ਜੇਕਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋ ਜ਼ਿਲ੍ਹਾ ਪਠਾਨਕੋਟ ਦੇ ਕ੍ਰਿਕਟ ਖਿਡਾਰੀਆਂ ਨੂੰ ਸਹਿਯੋਗ ਮਿਲੇਗਾ ਤਾਂ ਉਨ੍ਹਾਂ ਦੇ ਤਜ਼ਰਬੇ ਵਿੱਚ ਵਾਧਾ ਹੋਵੇਗਾ ਅਤੇ ਇੱਥੋਂ ਉੱਭਰਦੀ ਪ੍ਰਤਿਭਾ ਜ਼ਿਲ੍ਹਾ ਪਠਾਨਕੋਟ ਦਾ ਨਾਂ ਦੇਸ਼ ਅਤੇ ਦੁਨੀਆ ਵਿੱਚ ਹੋਰ ਰੌਸ਼ਨ ਕਰੇਗੀ। ਪ੍ਰਧਾਨ ਇੰਦਰਜੀਤ ਗੁਪਤਾ ਨੇ ਦੱਸਿਆ ਕਿ ਅੱਜ ਦਾ ਮੈਚ ਜੇਡੀ ਇਲੈਵਨ ਅਤੇ ਜੇਮਸਨ ਇਲੈਵਨ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਜੇਡੀ ਇਲੈਵਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜੇਡੀ ਇਲੈਵਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 160 ਦੌੜਾਂ ਬਣਾਈਆਂ ਜਦਕਿ ਜੇਮਸਨ ਇਲੈਵਨ 20 ਓਵਰਾਂ ਵਿੱਚ 149 ਦੌੜਾਂ ਹੀ ਬਣਾ ਸਕੀ। ਇਸੇ ਤਰ੍ਹਾਂ ਜੇਡੀ ਇਲੈਵਨ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਅਤੇ ਮੀਡੀਆ ਵਿਚਕਾਰ ਦੋਸਤਾਨਾ ਮੈਚ ਖੇਡਿਆ ਗਿਆ। ਇਸ ਵਿਚ ਮੈਚ ਵਿੱਚ ਆਬਕਾਰੀ ਵਿਭਾਗ ਦੀ ਟੀਮ ਜੇਤੂ ਰਹੀ, ਜਿਸ ਤੇ ਕਲੱਬ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਦਾ ਉਦਘਾਟਨ ਏਈਟੀਸੀ ਸੁਖਵਿੰਦਰ ਸਿੰਘ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਈਟੀਓ ਨਰਿੰਦਰ ਕੌਰ ਵਾਲੀਆ, ਐਸਟੀਓ ਮਧੂ ਸੂਦਨ, ਐਸਟੀਓ ਹੀਰਾ ਲਾਲ, ਇੰਸਪੈਕਟਰ ਵਿਸ਼ਾਲ ਸ਼ਰਮਾ, ਇੰਸਪੈਕਟਰ ਅਨਿਲ ਕੁਮਾਰ, ਇੰਸਪੈਕਟਰ ਗੁਰਪਿੰਦਰ, ਇੰਸਪੈਕਟਰ ਕਰਨ ਪਾਠਕ, ਇੰਸਪੈਕਟਰ ਅਜੇ ਪਠਾਨੀਆ, ਜੀਵਨ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਡਾ. ਗੁਰਬਖਸ਼ ਚੌਧਰੀ, ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ, ਸੀਨੀਅਰ ਮੀਤ ਪ੍ਰਧਾਨ ਵਿਵੇਕ ਮਾਡੀਆ, ਜਨਰਲ ਸਕੱਤਰ ਤੇ ਸਟੇਟ ਐਵਾਰਡੀ ਸਮੀਰ ਸ਼ਾਰਦਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੈਣੀ, ਸੀਨੀਅਰ ਮੀਤ ਪ੍ਰਧਾਨ ਗੌਰਵ ਮਹਾਜਨ, ਸੀਨੀਅਰ ਮੀਤ ਪ੍ਰਧਾਨ ਤਰਸੇਮ ਧੀਮਾਨ, ਕੈਸ਼ੀਅਰ ਕੇਵਲ ਸ਼ਰਮਾ, ਮੀਤ ਪ੍ਰਧਾਨ ਨਿਰਮਲ ਸਿੰਘ ਪੱਪੂ, ਮੀਤ ਪ੍ਰਧਾਨ ਰਾਕੇਸ਼ ਬਿੱਟਾ, ਮੀਤ ਪ੍ਰਧਾਨ ਸੰਜੀਵ ਅਗਰਵਾਲ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲੌਲੀ, ਸੁਰੇਸ਼ ਬਿੱਟਾ, ਮੀਤ ਪ੍ਰਧਾਨ ਪ੍ਰਵੇਸ਼ ਮਹਿਰਾ, ਮੀਤ ਪ੍ਰਧਾਨ ਰਾਕੇਸ਼ ਮਹਾਜਨ, ਕਾਰਜਕਾਰਨੀ ਮੈਂਬਰ ਰਾਜਨ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਰਮੇਸ਼ ਭੀਸ਼ੰਭੂ, ਮੀਤ ਪ੍ਰਧਾਨ ਮਨੋਜ ਅਰੋੜਾ, ਗਿਆਨ ਵੀਰ ਕਾਂਡਾ, ਵਿਨੋਦ ਡੋਗਰਾ, ਸੰਜੇ ਸਰੀਨ, ਮੀਤ ਪ੍ਰਧਾਨ ਰਜਿੰਦਰ ਸਲਗੋਤਰਾ, ਕਾਰਜਕਾਰੀ ਮੈਂਬਰ ਸੁਰਿੰਦਰ ਰਾਹੀ, ਕਾਰਜਕਾਰਨੀ ਮੈਂਬਰ ਅਮਿਤ ਕੁਮਾਰ, ਕਾਰਜਕਾਰਨੀ ਮੈਂਬਰ ਰਾਕੇਸ਼ ਮਹਾਜਨ, ਕਾਰਜਕਾਰਨੀ ਮੈਂਬਰ ਕਪਤਾਨ ਸਿੰਘ, ਕਾਰਜਕਾਰਨੀ ਮੈਂਬਰ ਦੀਪ ਮਹਿਰਾ, ਰਜਨੀਸ਼ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।