ਡੱਲੇਵਾਲ ਦਾ ਮਰਨ ਵਰਤ 23ਵੇਂ ਦਿਨ ਵੀ ਜਾਰੀ, ਡਾਕਟਰੀ ਜਾਂਚ 'ਚ ਸ਼ੂਗਰ ਤੇ ਪੋਟਾਸ਼ੀਅਮ ਲੈਵਲ ਘਟਿਆ ਤੇ ਯੂਰਿਕ ਐਸਿਡ ਵਧਿਆ
- ਪੰਜਾਬ
- 18 Dec,2024

ਸੰਗਰੂਰ : ਖਨੌਰੀ ਬਾਰਡਰ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੇ ਮਰਨ ਵਰਤ ਦਾ ਅੱਜ 23ਵਾਂ ਦਿਨ ਹੈ। ਅੱਜ ਦੇ ਦਿਨ ਡਾਕਟਰਾਂ ਨੇ ਉਨ੍ਹਾਂ ਦਾ ਮੈਡੀਕਲ ਚੈਕਅਪ ਕਰਦਿਆਂ ਜਾਣਕਾਰੀ ਦਿੱਤੀ ਕਿ ਜਗਜੀਤ ਸਿੰਘ ਡੱਲੇਵਾਲ ਦਾ ਸ਼ੂਗਰ ਲੈਵਲ ਘਟਿਆ ਹੈ ਤੇ ਯੂਰਿਕ ਐਸਿਡ ਲੈਵਲ ਵਧਿਆ ਹੈ। ਪੋਟਾਸ਼ੀਅਮ ਦਾ ਲੈਵਲ ਵੀ ਘਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ੂਗਰ ਦਾ ਲੈਵਲ 66mg% ਫੀਸਦੀ ਰਿਹਾ ਜਦਕਿ 140mg% ਤਕ ਹੁੰਦਾ ਹੈ। ਯੂਰਿਕ ਐਸਿਡ ਦਾ ਲੈਵਲ 13mg% ਹੋਇਆ ਜਦਕਿ ਇਹ ਲੈਵਲ 3.5-7.0mg% ਹੁੰਦਾ ਹੈ। ਪੋਟਾਸ਼ੀਅਮ ਦਾ ਲੈਵਲ 3.2 meq/L ਤੱਕ ਰਿਹਾ ਜਦਕਿ ਇਹ ਲੈਵਲ 3.5 to 5.2meq/l ਚਾਹੀਦਾ ਹੁੰਦਾ ਹੈ।
Posted By:

Leave a Reply