ਵਿਦਿਆਰਥੀਆਂ ਨੇ ਸਪੋਰਟਕਿੰਗ ਜੀਦਾ ਦਾ ਕੀਤਾ ਉਦਯੋਗਿਕ ਦੌਰਾ
- ਪੰਜਾਬ
- 14 Feb,2025

ਬਠਿੰਡਾ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ ਇੰਜੀਨੀਅਰਨਿੰਗ ਐਂਡ ਤਕਨਾਲੋਜੀ ਦੇ 52 ਵਿਦਿਆਰਥੀਆਂ ਨੇ ਡਾ. ਸਵਤੰਤਰ ਸਿੰਘ ਖੁਰਮੀ, ਡੀਨ ਦੇ ਮਾਰਗ ਦਰਸ਼ਨ ਹੇਠ ਸਪੋਰਟਕਿੰਗ, ਜੀਦਾ ਦਾ ਉਦਯੋਗਿਕ ਦੌਰਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਡਾ.ਹਰਸਿਮਰਨ ਦੀ ਦੇਖਰੇਖ ਹੇਠ ਨਾਈਲੋਨ ਤੇ ਪੋਲੀਸਟਰ ਧਾਗੇ ਦੇ ਨਿਰੀਖਣ ਅਤੇ ਇਸ ਦੇ ਵਪਾਰ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੌਰੇ ਵਿਚ ਵਿਦਿਆਰਥੀਆਂ ਨੂੰ ਧਾਗੇ ਦੀਆਂ ਉਤਪਾਦਨ ਪ੍ਰਕਿਰਿਆਵਾਂ, ਉਦਯੋਗਿਕ ਕਾਰਜਾਂ ਅਤੇ ਧਾਗੇ ਦੀ ਗੁਣਵੱਤਾ ਬਣਾਈ ਰੱਖਣ ਲਈ ਵਰਤੇ ਜਾਂਦੇ ਨੁਕਤਿਆਂ ਅਤੇ ਆਧੁਨਿਕ ਮਸ਼ੀਨਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਡਾ.ਅਮਿਤ ਟੁਟੇਜਾ, ਡੀਨ ਅਕਾਦਮਿਕ ਨੇ ਫੈਕਲਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ ਵਿਚ ਵੱਡਾ ਯੋਗਦਾਨ ਦਿੰਦੇ ਹਨ, ਜਿਸ ਕਾਰਨ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਅਤੇ ਮਸ਼ੀਨਾਂ ਸਬੰਧੀ ਵਿਹਾਰਕ ਗਿਆਨ ਹਾਸਲ ਹੁੰਦਾ ਹੈ, ਜੋ ਵਿਦਿਆਰਥੀਆਂ ਨੂੰ ਸਵੈ-ਉਦਯੋਗ ਸਥਾਪਿਤ ਕਰਨ ਵਿਚ ਸਹਾਈ ਹੁੰਦਾ ਹੈ।
Posted By:

Leave a Reply