ਚੰਡੀਗੜ੍ਹ 'ਚ ਗਣਤੰਤਰ ਦਿਵਸ 'ਤੇ 24 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ, ਬਿਹਤਰ ਕੰਮ ਕਰਨ 'ਤੇ ਮਿਲਣਗੇ ਮੈਡਲ

ਚੰਡੀਗੜ੍ਹ 'ਚ ਗਣਤੰਤਰ ਦਿਵਸ 'ਤੇ 24 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਸਨਮਾਨਿਤ, ਬਿਹਤਰ ਕੰਮ ਕਰਨ 'ਤੇ ਮਿਲਣਗੇ ਮੈਡਲ

ਚੰਡੀਗੜ੍ਹ- ਚੰਡੀਗੜ੍ਹ 'ਚ ਸ਼ਾਨਦਾਰ ਕੰਮ ਕਰਨ ਵਾਲੇ 24 ਪੁਲਿਸ ਮੁਲਾਜ਼ਮਾਂ ਨੂੰ ਗਣਤੰਤਰ ਦਿਵਸ 'ਤੇ ਸਨਮਾਨਿਤ ਕੀਤਾ ਜਾਵੇਗਾ। ਪੁਲਿਸ ਵਿਭਾਗ ਨੇ ਉਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਸਕੱਤਰ ਰਾਜੀਵ ਵਰਮਾ ਇਨ੍ਹਾਂ ਸਾਰਿਆਂ ਦਾ ਸਨਮਾਨ ਕਰਨਗੇ।ਸੈਕਟਰ-17 ਪਰੇਡ ਗਰਾਊਂਡ ਵਿੱਚ ਗਣਤੰਤਰ ਦਿਵਸ ਮੌਕੇ ਸਮਾਗਮ ਹੋਵੇਗਾ। ਪੁਲਿਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਹਰ ਨੁੱਕਰ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ। ਡਰੋਨ ਰਾਹੀਂ ਵੀ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਤੇ ਨਜ਼ਰ ਰੱਖੀ ਜਾਵੇਗੀ। ਪੁਲਿਸ ਹਾਈ ਟੈਕ ਦੇ ਮਾਧਿਅਮ ਨਾਲ ਹਰ ਆਉਣ ਵਾਲੇ 'ਤੇ ਨਜ਼ਰ ਰੱਖੇਗੀ।

ਦਰਸ਼ਕਾਂ ਨੂੰ ਪ੍ਰਮਾਣਿਤ ਪਾਸ ਅਤੇ ਪਛਾਣ ਪੱਤਰ ਤੋਂ ਬਿਨਾਂ ਗਰਾਊਂਡ ਵਿੱਚ ਦਾਖਲ ਹੋਣ ਦੀ ਮਨਾਹੀ ਹੋਵੇਗੀ, ਵਿਦਿਆਰਥੀ ਆਪਣੇ ਸਕੂਲ ਦੇ ਅਧਿਆਪਕਾਂ ਨਾਲ ਹੀ ਦਾਖਲ ਹੋ ਸਕਣਗੇ। ਪੁਲੀਸ ਨਾ ਸਿਰਫ਼ ਵਾਹਨਾਂ ਨਾਲ ਸਗੋਂ ਘੋੜਿਆਂ ਨਾਲ ਵੀ ਮੈਦਾਨ ਦੀ ਨਿਗਰਾਨੀ ਕਰੇਗੀ।