ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਬਜਟ ਨੂੰ ਦੱਸਿਆ ਇਤਿਹਾਸਿਕ
- ਰਾਜਨੀਤੀ
- 12 Feb,2025

ਚੰਡੀਗੜ੍ਹ : ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ ਪਾਟਿਲ ਭਾਜਪਾ ਦੇ ਸੈਕਟਰ 33 ਸਥਿਤ ਦਫਤਰ ਵਿਖੇ ਪੱਤਰਕਾਰਾਂ ਦੇ ਰੂਬਰੂ ਹੋਏ! ਇਸ ਮੌਕੇ ਉਹਨਾਂ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦੇ ਬਜਟ ਨੂੰ ਬੜਾ ਇਤਿਹਾਸਿਕ ਦੱਸਿਆ। ਉਹਨਾਂ ਕਿਹਾ ਕਿ ਇਸ ਬਜਟ ਵਿੱਚ ਮੱਧ ਵਰਗੀਆਂ ਲਈ ਉਦਮੀਆਂ ਲਈ ਗਰੀਬਾਂ ਲਈ ਬਹੁਤ ਕੁਝ ਕੀਤਾ ਗਿਆ ਹੈ। ਸਾਲ 2014 ਵਿੱਚ ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਤਾਂ ਉਸ ਵੇਲੇ ਟੈਕਸ ਤੋਂ ਇਨਕਮ ਟੈਕਸ ਤੋਂ 2 ਲੱਖ ਰੁਪਏ ਦੀ ਰਾਹਤ ਸੀ ਪਰ ਜਿਸ ਨੂੰ ਅੱਜ ਵਧਾ ਕੇ 12 ਲੱਖ ਰੁਪਏ ਤੱਕ ਕੀਤਾ ਗਿਆ ਹੈ। ਐਸਓਐਲ ਦੇ ਮੁੱਦੇ ਉੱਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਐਸ ਵਾਈ ਐਲ ਦਾ ਮਾਮਲਾ ਮਾਮਲੇ ਬਾਰੇ ਉਹ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਜਦ ਕਿ ਸੁਪਰੀਮ ਕੋਰਟ ਵੀ ਇਸ ਵਿੱਚ ਦਿਲਚਸਪੀ ਲੈ ਰਿਹਾ ਹੈ ਕਿ ਇਹ ਮਸਲਾ ਛੇਤੀ ਤੋਂ ਛੇਤੀ ਹੱਲ ਹੋ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਜਿਲ੍ਾ ਲੁਧਿਆਣਾ ਵਿੱਚ ਬੁੱਢੇ ਨਾਲੇ ਦੀ ਸਾਫ ਸਫਾਈ ਲਈ 650 ਕਰੋੜ ਰੁਪਏ ਦਾ ਬਜਟ ਕੇਂਦਰ ਸਰਕਾਰ ਨਾਲ ਰੱਖਿਆ ਹੈ। ਇਸ ਪੈਸੇ ਨਾਲ ਬੁੱਢੇ ਨਾਲੇ ਦੀ ਮੁੜ ਸੁਰਜੀਤੀ ਕੀਤੀ ਜਾਵੇਗੀ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਜਾਣਗੇ ਬੁੱਢੇ ਨਾਲੇ ਵਿੱਚ ਜਿਹੜੀ ਗੰਦਗੀ ਪੈ ਰਹੀ ਹੈ ਉਸ ਦਾ ਛੇਤੀ ਹੱਲ ਹੋਣ ਦੀ ਸੰਭਾਵਨਾ ਉਹਨਾਂ ਨੇ ਜਤਾਈ ਹੈ। ਇਸ ਮੌਕੇ ਉਹਨਾਂ ਕਿਹਾ ਕਿ ਭਾਰਤ ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਤੀਜੇ ਨੰਬਰ ਦੀ ਦੇਸ਼ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਟੀਚੇ ਵੱਲ ਲਗਾਤਾਰ ਉਹ ਵਧ ਰਹੇ ਹਨ ।
Posted By:

Leave a Reply