ਆਰਐੱਮਪੀਆਈ ਨੇ ਪਿੰਡ ਬਾਠ ’ਚ ਕੀਤਾ ਪੁਤਲਾ ਫੂਕ ਪ੍ਰਦਰਸ਼ਨ

ਆਰਐੱਮਪੀਆਈ ਨੇ ਪਿੰਡ ਬਾਠ ’ਚ ਕੀਤਾ ਪੁਤਲਾ ਫੂਕ ਪ੍ਰਦਰਸ਼ਨ

ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਨੇ ਪਿੰਡ ਬਾਠ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਜਿਸ ਦੀ ਅਗਵਾਈ ਬਾਬਾ ਬਲਵਿੰਦਰ ਸਿੰਘ, ਦਲਬੀਰ ਸਿੰਘ ਬਾਗੜੀਆਂ, ਹਰਚਰਨ ਸਿੰਘ ਪੰਡੋਰੀ ਨੇ ਕੀਤੀ। ਇਸ ਮੌਕੇ ਪਾਰਟੀ ਦੇ ਆਗੂ ਬਲਦੇਵ ਸਿੰਘ ਪੰਡੋਰੀ, ਗੁਰਭੇਜ ਸਿੰਘ, ਨਰਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਲਗਾਤਾਰ ਵਿਗੜਦੀ ਅਮਨ ਕਨੂੰਨ ਦੀ ਹਾਲਤ, ਨਸ਼ਿਆਂ ਰਾਂਹੀ ਜਵਾਨੀ ਦਾ ਹੋ ਰਿਹਾ ਘਾਣ ਅਤੇ ਸਿਆਸੀ ਦਬਾਅ ਕਰਕੇ ਲਗਾਤਾਰ ਮਹੀਨਿਆਂ ਤੋ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਉਲਝਾਉਣ ਵਿਰੁੱਧ ਹਲਕੇ ਦੇ ਵਿਧਾਇਕ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਤਿੱਖਾ ਕਰਦਿਆਂ 29 ਜਨਵਰੀ ਨੂੰ ਵਿਸ਼ਾਲ ਧਰਨਾ ਡੀਐੱਸਪੀ ਦਫਤਰ ਅੱਗੇ ਦਿੱਤਾ ਜਾਵੇਗਾ। ਤਾਂ ਜੋ ਆਮ ਲੋਕਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਇਸ ਮੌਕੇ ਕਰਮ ਸਿੰਘ ਪੰਡੋਰੀ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।