ਦਾਨੀਆਂ ਦੇ ਸਹਿਯੋਗ ਨਾਲ ਗਊਸ਼ਾਲਾ ਨੂੰ ਟਰੈਕਟਰ ਭੇਟ

ਦਾਨੀਆਂ ਦੇ ਸਹਿਯੋਗ ਨਾਲ ਗਊਸ਼ਾਲਾ ਨੂੰ ਟਰੈਕਟਰ ਭੇਟ

ਕਲਾਨੌਰ: ਬੇਜ਼ੁਬਾਨ ਬੇਸਹਾਰਾ ਫਾਊਂਡੇਸ਼ਨ ਸੰਸਥਾ ਗੁਰਦਾਸਪੁਰ ਵੱਲੋਂ ਕਲਾਨੌਰ ਦੇ ਮੌਜੋਵਾਲ ਸਥਿਤ ਗਊਸ਼ਾਲਾ ਦੀਆਂ ਬੇਸਹਾਰਾ ਗਾਵਾਂ ਲਈ ਨਵਾਂ ਟਰੈਕਟਰ ਖ਼ਰੀਦ ਕੇ ਦਿੱਤਾ ਗਿਆ। ਇਸ ਮੌਕੇ ਡਾਕਟਰ ਸੁਰਜੀਤ ਕੁਮਾਰ, ਸੰਦੀਪ ਧਵਨ ,ਦਲਬੀਰ ਸਿੰਘ, ਕੁਲਵੰਤ ਸਿੰਘ, ਬਾਲ ਕ੍ਰਿਸ਼ਨ ਕਾਲੀਆਂ ਨੇ ਦੱਸਿਆ ਕਿ ਬੇਜ਼ੁਬਾਨ ਬੇਸਹਾਰਾ ਫਾਊਂਡੇਸ਼ਨ ਵੱਲੋਂ ਜਿੱਥੇ ਦਾਨੀਆਂ ਦੇ ਸਹਿਯੋਗ ਨਾਲ ਗਊਸ਼ਾਲਾ ਲਈ ਟਰੈਕਟਰ ਖਰੀਦਿਆ ਹੈ, ਜਿਸ ਨਾਲ ਜ਼ਖਮੀ ਗਾਵਾਂ ਨੂੰ ਗਊਸ਼ਾਲਾ ਵਿੱਚ ਲਿਆਂਦਾ ਜਾਵੇਗਾ ਤੇ ਮਰੀਆਂ ਨੂੰ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਗਊਸ਼ਾਲਾ ਵਿੱਚ ਸ਼ੈੱਡ, ਖੁਰਲੀਆਂ,ਟੋਕਾ ਆਦਿ ਵੀ ਗਊ ਭਗਤਾਂ ਦੇ ਸਹਿਯੋਗ ਨਾਲ ਖਰੀਦਿਆ ਹੋਇਆ ਹੈ। ਉਨ੍ਹਾਂ ਗਊ ਭਗਤਾਂ ਨੂੰ ਅਪੀਲ ਕੀਤੀ ਗਈ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ ਤਾਂ ਜੋ ਬੇਸਹਾਰਾ ਗਾਵਾਂ ਲਈ ਸ਼ੈੱਡ ਅਤੇ ਹੋਰ ਪ੍ਰਬੰਧ ਕੀਤੇ ਜਾਣ। ਇਸ ਮੌਕੇ ਸੰਦੀਪ ਧਵਨ, ਕੁਲਵੰਤ ਸਿੰਘ ਬਾਬਾ, ਰੋਹਿਤ, ਅਵਤਾਰ ਸਿੰਘ, ਰਾਜੂ ਆਦਿ ਹਾਜ਼ਰ ਸਨ।