ਦਸਮੇਸ਼ ਕਾਲਜ ਦੇ ਇਕੋ-ਕਲੱਬ ਨੇ ਕਿਸਾਨ ਮੇਲੇ ’ਚ ਕੀਤੀ ਸ਼ਿਰਕਤ
- ਪੰਜਾਬ
- 17 Feb,2025

ਲੰਬੀ : ਦਸਮੇਸ਼ ਸਿੱਖਿਆ ਕਾਲਜ ਬਾਦਲ ਦੇ ਇਕੋ ਕਲੱਬ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਐਨਐਸਐਸ ਵਿਭਾਗ ਵੱਲੋਂ ਪੰਜਾਬ ਸਟੇਟ ਫਾਰ ਸਾਇੰਸ ਐਂਡ ਤਕਨਾਲੌਜੀ (ਭਾਰਤ ਸਰਕਾਰ ਵਿਗਿਆਨ ਤਕਨਾਲੌਜੀ ਅਤੇ ਵਾਤਾਵਰਨ) ਜਾਰੀ ਦਿਸ਼ਾ-ਨਿਰਦੇਸ਼ਾਂ ਹੇਠ ਐਨਐਸਐਸ ਯੂਨਿਟ ਦੇ ਸਹਿਯੋਗ ਨਾਲ ਕ੍ਰਿਸੀ ਵਿਗਿਆਨ ਕੇਂਦਰ, ਅਬੋਹਰ (ਫਾਜਿਲਕਾਂ) ਵੱਲੋਂ ਅਯੋਜਿ’ ‘ਕਿਸਾਨ ਮੇਲੇ’ ਦਾ ਦੌਰਾ ਕਰਵਾਇਆ ਗਿਆ। ਡਾ. ਵਨੀਤਾ ਗੁਪਤਾ ਪ੍ਰਿੰਸੀਪਲ ਦਸਮੇਸ਼ ਗਰਲਜ ਕਾਲਜ ਆਫ ਐਜੂਕੇਸ਼ਨ ਬਾਦਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਕ੍ਰਿਸੀ ਵਿਗਿਆਨ ਕੇਂਦਰ, ਅਬੋਹਰ ਵੱਲੋਂ ਕਰਵਾਏ ਕਿਸਾਨ ਮੇਲੇ ਦਾ ਦੌਰਾ ਕੀਤਾ। ਇਸ ਮੇਲੇ ਦੌਰਾਨ ਵਿਦਿਆਰਥੀਆਂ ਨੇ ਵਾਤਾਵਰਨ ਸੰਭਾਲ ਸਬੰਧੀ ਖੇਤੀਬਾੜੀ ਰਾਹੀਂ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਜਾਣਕਾਰੀ ਹਾਸਿਲ ਕੀਤੀ। ਇਸ ਮੇਲੇ ’ਚ ਲੱਗੀਆਂ ਵੱਖ-ਵੱਖ ਪ੍ਰਦਰਸ਼ਨੀਆਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੇ ਕੁਦਰਤੀ ਖੇਤੀ, ਰਸਾਇਣ ਤੋਂ ਮੁਕਤ ਖਾਦ ਪਦਾਰਥਾਂ ਦੇ ਉਤਪਾਦਨ, ਪਰਾਲੀ ਤੋਂ ਖਾਦ ਬਣਾਉਣ ਦੇ ਢੰਗਾਂ ਬਾਰੇ ਅਤੇ ਸਫਲ ਖੇਤੀ ਲਈ ਮਿੱਟੀ ਪਾਣੀ ਦੀ ਪਰਖ ਦੀ ਮਹੱਤਤਾ ਬਾਰੇ ਬਹੁ-ਮੁਖੀ ਜਾਣਕਾਰੀ ਹਾਸਿਲ ਕੀਤੀ। ਪ੍ਰਿੰਸੀਪਲ ਮੈਡਮ ਵੱਲੋਂ ਇਸ ਟ੍ਰਿਪ ਦੀ ਸਫਲਤਾ ਦੀ ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਓਂਕਾਰ ਸਿੰਘ ਚਹਿਲ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਭਵਿੱਖ ਵਿਚ ਵਿਦਿਆਰਥੀਆਂ ਨੇ ਅਜਿਹੇ ਹੋਰ ਪ੍ਰੋਗਰਾਮਾ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Posted By:

Leave a Reply