ਪਠਾਨਕੋਟ : ਸ਼ਿਵ ਸੈਨਾ ਯੂਬੀਟੀ ’ਚ ਸੂਬਾ ਦਫ਼ਤਰ ਵਿਖੇ ਇੱਕ ਅਹਿਮ ਮੀਟਿੰਗ ਸੰਗਠਨ ਮੰਤਰੀ ਅਸ਼ਵਨੀ ਸੱਭਰਵਾਲ, ਜਨਰਲ ਸਕੱਤਰ ਪੰਜਾਬ ਰੁਤੇਸ਼, ਪੰਜਾਬ ਸਕੱਤਰ ਹਰਵਿੰਦਰ ਬੈਂਸ ਦੀ ਅਗਵਾਈ ਹੇਠ ਹੋਈ। ਇਸ ਵਿਚ ਸੂਬਾ ਕਾਰਜਕਾਰਨੀ ਵੱਲੋਂ ਅਹਿਮ ਨਿਯੁਕਤੀਆਂ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਯੁਵਾ ਸੈਨਾ ਦੇ ਇੰਚਾਰਜ ਹਨੀ ਮਹਾਜਨ ਤੇ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਗੌਰਵ ਮਹਿਰਾ ਅਤੇ ਸੌਰਭ ਪ੍ਰਿਜਾ ਨੂੰ ਯੁਵਾ ਸੈਨਾ ਵਿਚ ਸ਼ਾਮਲ ਕੀਤਾ ਗਿਆ। ਅਹੁਦੇਦਾਰਾਂ ਨੇ ਗੌਰਵ ਮਹਿਰਾ ਨੂੰ ਯੁਵਾ ਸੈਨਾ ਦੇ ਸਕੱਤਰ ਦਾ ਅਹੁਦਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੌਰਵ ਮਹਿਰਾ, ਸੌਰਭ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਭਗਵਾ ਪਹਿਨਾ ਕੇ ਸਨਮਾਨਿਤ ਕੀਤਾ ਗਿਆ ।ਹਨੀ ਮਹਾਜਨ ਨੇ ਕਿਹਾ ਕਿ ਯੁਵਾ ਹਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਇਸ ਮੌਕੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਦਾ ਕੰਮ 80% ਸਮਾਜ ਸੇਵਾ ਹੈ ਅਤੇ 20 ਪ੍ਰਤੀਸ਼ਤ ਰਾਜਨੀਤੀ ਹੈ। ਯੋਗਰਾਜ ਸ਼ਰਮਾ ਨੇ ਕਿਹਾ ਕਿ ਸਮਾਜ ਸੇਵਾ ਲਈ ਸਾਨੂੰ ਹਰ ਮੁਹੱਲੇ ਅਤੇ ਪਿੰਡਾਂ ’ਚ ਜਾ ਕੇ ਮੈਡੀਕਲ ਕੈਂਪ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨੇ ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ’ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਾਬਾ ਮੱਖਣ, ਸੀਨੀਅਰ ਪਾਰਟੀ ਆਗੂ ਯੋਗਰਾਜ ਬਿੱਟਾ, ਭਵਾਨੀ ਸੇਵਾ ਇੰਚਾਰਜ ਰੇਖਾ ਰਾਣੀ ਆਦਿ ਹਾਜ਼ਰ ਸਨ।
Leave a Reply