ਸਤਿਗੁਰ ਓਟ ਆਸਰਾ ਟਰੱਸਟ ਨੇ ਕਾਲਜ ਦੀ ਫ਼ੀਸ ਦੇਣ ਲਈ ਦਿੱਤੀ ਰਾਸ਼ੀ
- ਪੰਜਾਬ
- 02 Jan,2025

ਸ਼੍ਰੀ ਅਨੰਦਪੁਰ ਸਾਹਿਬ : ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਜਾਣੀ ਜਾਂਦੀ ਸਤਿਗੁਰੂ ਓਟ ਆਸਰਾ ਟਰਸਟ ਵੱਲੋਂ ਜਿੱਥੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਥੇ ਸਮੇਂ ਸਮੇਂ ਤੇ ਲੋੜਵੰਦਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ। ਟਰੱਸਟ ਦੇ ਮੁੱਖੀ ਤਰਲੋਚਨ ਸਿੰਘ ਚੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਸਟ ਦਾ ਇਹ ਉਪਰਾਲਾ ਹੈ ਕਿ ਲੋੜਵੰਦਾਂ ਦੇ ਕੋਲ ਪਹੁੰਚ ਕਰ ਕੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਇਸੇ ਕੜੀ ਤਹਿਤ ਲੋੜਵੰਦ ਲੜਕੀ ਜੋ ਆਪਣੀ ਕਾਲਜ ਦੀ ਫੀਸ ਦੇਣ ਤੋਂ ਅਸਮਰੱਥ ਸੀ ,ਪਤਾ ਲੱਗਣ ਤੇ ਟਰੱਸਟ ਵੱਲੋਂ ਉਹਨਾਂ ਨੂੰ 11000 ਦੀ ਰਾਸ਼ੀ ਦਿੱਤੀ ਗਈ । ਉਹਨਾਂ ਦੱਸਿਆ ਕਿ ਲੜਕੀ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸ ਦੇ ਪਿਤਾ ਦੀ ਲੱਤ ਟੁੱਟਣ ਕਾਰਨ ਕੰਮ ਕਰਨ ਤੋਂ ਅਸਮਰਥ ਹੈ। ਚੱਠਾ ਨੇ ਕਿਹਾ ਸਾਨੂੰ ਆਪਣੇ ਦਸਵੰਧ ਦੀ ਵਰਤੋਂ ਲੋੜਵੰਦਾਂ ਦੀ ਮਦਦ ਕਰਨ ਲਈ ਕਰਨੀ ਚਾਹੀਦੀ ਹੈ । ਗੁਰੂ ਕੇ ਘਰ ਗੁਰੂਦੁਆਰੇ ਬਹੁਤ ਸੁੰਦਰ ਬਣ ਚੁੱਕੇ ਹਨ। ਹੁਣ ਲੋੜ ਹੈ ਆਮ ਲੋੜਵੰਦ ਲੋਕਾਂ ਤੇ ਆਪਣੇ ਦਸਵੰਧ ਦੀ ਵਰਤੋਂ ਕਰਕੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ । ਇਸ ਮੌਕੇ ਉਹਨਾਂ ਦੇ ਨਾਲ ਅਮਰਜੀਤ ਸਿੰਘ ਹਰਪਾਲ ਸਿੰਘ, ਭੁਪਿੰਦਰ ਪਾਲ ਸਿੰਘ, ਜਸਪਾਲ ਸਿੰਘ ਪੰਮੀ, ਰਵੀ ਹੰਸ, ਨਵਜੋਤ ਸਿੰਘ, ਸੁਖਵਿੰਦਰ ਸਿੰਘ, ਡਾਕਟਰ ਮਨਜੀਤ ਸਿੰਘ ਲੱਕੀ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
Posted By:

Leave a Reply