ਐਸਸੀ ਭਾਈਚਾਰੇ ਵੱਲੋਂ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਬੰਦ ਰੱਖਣ ਐਲਾਨ

ਐਸਸੀ ਭਾਈਚਾਰੇ ਵੱਲੋਂ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਬੰਦ ਰੱਖਣ ਐਲਾਨ

ਫ਼ਾਜ਼ਿਲਕਾ : ਐੱਸਸੀ ਸਮਾਜ ਫ਼ਾਜ਼ਿਲਕਾ ਵੱਲੋਂ ਅੱਜ ਸ਼ਹਿਰ 3 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਐੱਸਸੀ/ਐੱਸਟੀ/ਓਬੀਸੀ ਮਹਾ-ਸੰਘਰਸ਼ ਕਮੇਟੀ ਦੀ ਮੀਟਿੰਗ ਸਥਾਨਕ ਭਗਵਾਨ ਵਾਲਮੀਕਿ ਮੰਦਰ ਵਿਖੇ ਹੋਈ। ਇਸ ਵਿੱਚ ਫੈਸਲਾ ਲਿਆ ਗਿਆ ਕਿ ਅੰਮ੍ਰਿਤਸਰ ਵਿੱਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨਾਲ ਕੀਤੀ ਗਈ ਛੇੜਛਾੜ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਕਮੇਟੀ ਨੇ ਦੱਸਿਆ ਕਿ ਇਸ ਘਟਨਾ ਕਾਰਨ ਦਲਿਤ ਸਮਾਜ ਵਿੱਚ ਭਾਰੀ ਰੋਸ਼ ਹੈ।ਇਸ ਮੌਕੇ ਤੇ ਕਮੇਟੀ ਦੇ ਅਹੁਦੇਦਾਰ ਠਾਕਰ ਦਾਸ,ਅਸ਼ੋਕ ਨਾਗਵੰਸ਼ੀ,ਫ਼ਤੇਹਚੰਦ,ਅਨਿਲ ਕੁਮਾਰ ,ਇੰਦਰ ਮੋਹਨ, ਮਨੋਹਰ ਲਾਲ ਨੇ ਦੱਸਿਆ ਕਿ ਅੱਜ ਸ਼ਹਿਰ 3 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਐਸਸੀ/ਐਸਟੀ/ਓਬੀਸੀ ਮਹਾ-ਸੰਘਰਸ਼ ਕਮੇਟੀ ਜਲਾਲਾਬਾਦ ਦੇ ਪ੍ਰਧਾਨ ਰੋਹਿਤ ਗੁਡਾਲੀਆ, ਸੀਨੀਅਰ ਵਾਈਸ ਪ੍ਰਧਾਨ ਡਾ. ਕੋਰ ਸਿੰਘ, ਮਾਸਟਰ ਬਲਬੀਰ ਸਿੰਘ ਪਵਾਰ, ਕੈਸ਼ੀਅਰ ਗੁਰਮੇਜ ਲਾਲ ਸਰਪੰਚ, ਬਲਦੇਵ ਸਿੰਘ, ਮਹਾਸਚਿਵ ਜੋਗਿੰਦਰਪਾਲ, ਰਾਜੀਵ ਤੰਬੋਲੀਆ, ਦੇਸ਼ ਰਾਜ ਗੁਡਾਲੀਆ, ਮਾਸਟਰ ਅਸ਼ੋਕ ਸਰਾਰੀ, ਮਾਸਟਰ ਨਿਰਭੈ ਸਿੰਘ, ਸੇਵਾ ਮੁਕਤ ਐਸ.ਡੀ.ਓ. ਗਿਆਨ ਚੰਦ, ਰਮੇਸ਼ ਕੁਮਾਰ ਰਾਠੀ, ਸਫਾਈ ਯੂਨੀਅਨ ਦੇ ਪ੍ਰਧਾਨ ਸੰਨੀ ਸਰਵਣ, ਰਾਜ ਕੁਮਾਰ, ਡਾ. ਜਗਸੀਰ ਸਿੰਘ, ਵਿਨੋਦ ਨਾਦਾਨੀਆਂ, ਸਤੀਸ਼ ਨਾਦਾਨੀਆਂ ਆਦਿ ਹਾਜ਼ਰ ਸਨ। ਸਾਰੇ ਦਲਿਤ ਸਮਾਜ ਅਤੇ ਹੋਰ ਸਮਾਜਾਂ ਨੂੰ ਅਪੀਲ ਕੀਤੀ ਗਈ ਕਿ ਸਵੇਰੇ 9:00 ਵਜੇ ਰੇਲਵੇ ਸਟੇਸ਼ਨ ਰੋਡ ਤੇ ਸਥਿਤ ਭਗਵਾਨ ਵਾਲਮੀਕਿ ਮੰਦਰ, ਜਲਾਲਾਬਾਦ ਵਿਖੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ। ਇਸ ਮੀਟਿੰਗ ਵਿੱਚ ਵਪਾਰ ਮੰਡਲ ਜਲਾਲਾਬਾਦ ਦੇ ਪ੍ਰਧਾਨ ਬੱਬੂ ਡੋਡਾ, ਰਾਕੇਸ਼ ਕੁੱਕੜ, ਕਾਕਾ ਸਿਡਾਨਾ ਨੇ ਵੀ ਸ਼ਿਰਕਤ ਕਰਕੇ ਬੰਦ ਦਾ ਸਮਰਥਨ ਦਿੱਤਾ ਤੇ ਐਲਾਨ ਕੀਤਾ ਕਿ 2 ਵਜੇ ਤੱਕ ਸ਼ਹਿਰ ਪੂਰੀ ਤਰ੍ਹਾਂ ਬੰਦ ਰਹੇਗਾ। 

3 ਵਜੇ ਤੱਕ ਕਾਰੋਬਾਰੀ ਗਤੀਵਿਧੀਆਂ ਰਹਿਣਗੀਆਂ ਬੰਦ ਇਸ ਸਬੰਧੀ ਕਰਿਆਨਾ ਯੂਨੀਅਨ ਦੇ ਚੇਅਰਮੈਨ ਕ੍ਰਿਸ਼ਨਾ ਜਸੂਜਾ ਨੇ ਕਿਹਾ ਕਿ ਫਾਜ਼ਿਲਕਾ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਸ਼ਹਿਰ ਤੋਂ ਬਾਹਰ ਹੋਣ ਕਰਕੇ, ਉਨ੍ਹਾਂ ਨੇ ਦਲਿਤ ਭਾਈਚਾਰੇ ਦੇ ਮੈਂਬਰਾਂ ਦੇ ਸੱਦੇ ਤੇ ਗਊਸ਼ਾਲਾ ਵਿਖੇ ਇੱਕ ਮੀਟਿੰਗ ਕੀਤੀ। ਜਿਸ ਵਿੱਚ ਇਸ ਬੰਦ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤਹਿਤ ਸ਼ਨੀਵਾਰ ਦੁਪਹਿਰ 3 ਵਜੇ ਤੱਕ ਸਾਰੀਆਂ ਕਾਰੋਬਾਰੀ ਗਤੀਵਿਧੀਆਂ ਬੰਦ ਰਹਿਣਗੀਆਂ। ਸਿਰਫ਼ ਡੇਅਰੀ ਅਤੇ ਦੁੱਧ ਦੀਆਂ ਦੁਕਾਨਾਂ ਸਵੇਰੇ 11 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਜਦੋਂ ਕਿ ਮੈਡੀਕਲ ਸਟੋਰ ਦਿਨ ਭਰ ਖੁੱਲ੍ਹੇ ਰਹਿਣਗੇ।

 ਵਕੀਲ ਭਾਈਚਾਰੇ ਵੱਲੋਂ ਕੰਮ ਨਾ ਕਰਨ ਦਾ ਐਲਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਦੀ ਘਟਨਾ ਤੋਂ ਬਾਅਦ, ਜ਼ਿਲ੍ਹਾ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਐਡਵੋਕੇਟ ਸ਼੍ਰੇਣਿਕ ਜੈਨ,ਸਕੱਤਰ ਐਡਵੋਕੇਟ ਚੰਦਰ ਦੀਪ ਨੇ ਦੱਸਿਆ ਕਿ ਇੱਕ ਐਮਰਜੈਂਸੀ ਮੀਟਿੰਗ ਬੁਲਾਈ। ਇਸ ਦੌਰਾਨ ਐਸੋਸੀਏਸ਼ਨ ਨੇ ਇਸ ਘਿਨਾਉਣੇ ਕੰਮ ਦੀ ਸਪੱਸ਼ਟ ਤੌਰ ਤੇ ਨਿੰਦਾ ਕੀਤੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਵੱਖ-ਵੱਖ ਸੰਗਠਨਾਂ ਨੇ ਬੰਦ ਦੇ ਸਮਰਥਨ ਕੰਮ ਨਾ ਕਰਨ ਦਾ ਐਲਾਨ ਕੀਤਾ। ਇਹ ਹੜਤਾਲ ਸਮਰਥ ਲਈ ਹੋਵੇਗੀ ਅਤੇ ਬਾਰ ਐਸੋਸੀਏਸ਼ਨ ਦੀ ਮੰਗ ਵੀ ਹੋਵੇਗੀ। ਇਸ ਸਮੇਂ ਦੌਰਾਨ, ਐਸੋਸੀਏਸ਼ਨ ਦੇ ਮੈਂਬਰਾਂ ਦੀਆਂ ਡਿਊਟੀਆਂ ਅਦਾਲਤਾਂ ਵਿੱਚ ਵੱਖ-ਵੱਖ ਕੇਸਾਂ ਦੀਆਂ ਤਰੀਕਾਂ ਸੰਬੰਧੀ ਨਿਰਧਾਰਤ ਕੀਤੀਆਂ ਜਾਣਗੀਆਂ।