ਬੈਂਕ ਦੀ ਬ੍ਰਾਂਚ ਪਿੰਡ ਵਿੱਚ ਲਿਆਉਣ ਲਈ ਲਾਮਬੰਦ ਹੋਏ ਲੋਕ
- ਪੰਜਾਬ
- 19 Feb,2025

ਸੰਗਰੂਰ : ਨੇੜਲੇ ਪਿੰਡ ਲੱਡਾ ਦੇ ਮੁੱਖ ਬੱਸ ਅੱਡੇ ਕੋਲ ਬਣੀ ਸਟੇਟ ਬੈਂਕ ਆਫ਼ ਇੰਡੀਆ ਬੈਂਕ ਦੀ ਇਮਾਰਤ ਦਾ ਇਕਰਾਰਨਾਮਾ ਪੂਰਾ ਹੋਣ ਦੀ ਸੂਰਤ ਵਿੱਚ ਇਸ ਬ੍ਰਾਂਚ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਣਾ ਹੈ।
ਜਿਸ ਦੇ ਚਲਦਿਆਂ ਪਿੰਡ ਲੱਡਾ ਦੀ ਪੰਚਾਇਤ ਅਤੇ ਪਿੰਡ ਨਿਵਾਸੀਆਂ ਨੇ ਇਹ ਬ੍ਰਾਂਚ ਪਿੰਡ ਬਣੇ ਪੰਚਾਇਤ ਘਰ ਵਿੱਚ ਤਬਦੀਲ ਕਰਨ ਦੀ ਇੱਛਾ ਜਾਹਰ ਕੀਤੀ ਪ੍ਰੰਤੂ ਪਿੰਡ ਦੇ ਕੁੱਝ ਲੋਕਾਂ ਨੇ ਮੁੱਖ ਮੰਤਰੀ ਦਫਤਰ ਧੂਰੀ ਰਾਹੀਂ ਪ੍ਰਭਾਵ ਬਣਾ ਕੇ ਇਸ ਸਬੰਧੀ ਮਤੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਖਫ਼ਾ ਪਿੰਡ ਨਿਵਾਸੀਆਂ ਨੇ ਅੱਜ ਪਿੰਡ ਵਿੱਚ ਲਾਮਬੰਦ ਹੋ ਕੇ ਬੈਂਕ ਪਿੰਡ ਵਿੱਚ ਲਿਆਉਣ ਦੀ ਹਮਾਇਤ ਕੀਤੀ।
Posted By:

Leave a Reply