ਨੇਪਾਲ ਵਿਚ ਰਾਜਸ਼ਾਹੀ ਸਮਰਥਕਾਂ ਦੁਆਰਾ ਹਿੰਸਕ ਪ੍ਰਦਰਸ਼ਨ
- ਦੇਸ਼
- 28 Mar,2025

ਨੇਪਾਲ : ਨੇਪਾਲ ’ਚ ਸ਼ੁੱਕਰਵਾਰ ਨੂੰ ਹਿੰਦੂ ਰਾਸ਼ਟਰ ਦੀ ਬਹਾਲੀ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ਕਾਠਮੰਡੂ ਦੇ ਟਿੰਕੁਨੇ ਵਿਚ ਇਕ ਇਮਾਰਤ ਵਿਚ ਭੰਨਤੋੜ ਕੀਤੀ ਅਤੇ ਇਸ ਨੂੰ ਅੱਗ ਲਗਾ ਦਿਤੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ’ਤੇ ਪਥਰਾਅ ਵੀ ਕੀਤਾ, ਜਿਸ ਦੇ ਜਵਾਬ ’ਚ ਸੁਰੱਖਿਆ ਕਰਮਚਾਰੀਆਂ ਨੂੰ ਅੱਥਰੂ ਗੈਸ ਦੇ ਗੋਲੇ ਛਡਣੇ ਪਏ। ਇਸ ਘਟਨਾ ਵਿਚ ਇਕ ਨੌਜਵਾਨ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਇਸ ਅੰਦੋਲਨ ਵਿਚ 40 ਤੋਂ ਵੱਧ ਨੇਪਾਲੀ ਸੰਗਠਨਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀ ਨਾਅਰੇ ਲਗਾ ਰਹੇ ਸਨ ਕਿ ਰਾਜਾ ਆਓ, ਦੇਸ਼ ਬਚਾਉ, ਭ੍ਰਿਸ਼ਟ ਸਰਕਾਰ ਨੂੰ ਖ਼ਤਮ ਕਰੋ ਅਤੇ ਅਸੀਂ ਰਾਜਤੰਤਰ ਵਾਪਸ ਚਾਹੁੰਦੇ ਹਾਂ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਇਕ ਹਫ਼ਤੇ ਦਾ ਅਲਟੀਮੇਟਮ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਕਾਰਵਾਈ ਨਾ ਕੀਤੀ ਗਈ ਤਾਂ ਹੋਰ ਹਿੰਸਕ ਪ੍ਰਦਰਸ਼ਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਨੇ 19 ਫ਼ਰਵਰੀ ਨੂੰ ਗਣਤੰਤਰ ਦਿਵਸ ਮੌਕੇ ਲੋਕਾਂ ਤੋਂ ਸਮਰਥਨ ਮੰਗਿਆ ਸੀ। ਉਦੋਂ ਤੋਂ ਹੀ ਦੇਸ਼ ਵਿਚ ‘ਬਾਦਸ਼ਾਹ ਲਿਆਉ, ਦੇਸ਼ ਬਚਾਉ’ ਅੰਦੋਲਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਦਸਣਯੋਗ ਹੈ ਕਿ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ’ਤੇ 1 ਜੂਨ 2001 ਨੂੰ ਹੋਏ ਨਰਾਇਣਹਿਤੀ ਕਤਲੇਆਮ ’ਚ ਅਪਣੇ ਪਰਵਾਰਕ ਮੈਂਬਰਾਂ ਦੀ ਹਤਿਆ ਦਾ ਦੋਸ਼ ਹੈ। ਇਸ ਘਟਨਾ ’ਚ ਰਾਜਾ ਵੀਰੇਂਦਰ, ਮਹਾਰਾਣੀ ਐਸ਼ਵਰਿਆ ਸਮੇਤ ਸ਼ਾਹੀ ਪਰਵਾਰ ਦੇ 9 ਲੋਕ ਮਾਰੇ ਗਏ ਸਨ।
#NepalProtests #MonarchySupporters #NepalViolence #PoliticalUnrest #KathmanduProtests #NepalNews #SouthAsiaPolitics
Posted By:

Leave a Reply