ਹਰਿਆਣਾ ਕਾਲਜ ਵਿਖੇ 7 ਰੋਜ਼ਾ ਐੱਨਐੱਸਐੱਸ ਕੈਂਪ ਦੀ ਸ਼ੁਰੂਆਤ
- ਪੰਜਾਬ
- 02 Jan,2025

ਹਰਿਆਣਾ : ਜੀਜੀਡੀ ਐੱਸਡੀ ਕਾਲਜ ਹਰਿਆਣਾ ਵਿਖੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਦੇਸ਼ ਬੰਧੂ, ਸਕੱਤਰ ਡਾ. ਗੁਰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੀ ਅਗਵਾਈ ਹੇਠ ਐੱਨਐੱਸਐੱਸ ਯੂਨਿਟ ਪ੍ਰੋਗਰਾਮ ਅਫ਼ਸਰ ਡਾ.ਫੂਲਾਂ ਰਾਣੀ ਦੀ ਦੇਖ-ਰੇਖ ਹੇਠ 7 ਰੋਜ਼ਾ ਐੱਨਐੱਸਐੱਸ ਕੈਂਪ ਲਾਇਆ ਗਿਆ। ਇਸ ਮੌਕੇ ਵਲੰਟੀਅਰਜ਼ ਵਿੱਚ ਪਾਇਆ ਜਾ ਰਿਹਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਇਸ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਦੁਆਰਾ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਕੈਂਪ ਵਿੱਚ ਲਗਪਗ 50 ਵਲੰਟੀਅਰਾਂ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਕਾਲਜ ਕੈਂਪਸ, ਲਾਇਬੇ੍ਰਰੀ, ਆਡੀਟੋਰੀਅਮ ਦੀ ਸਫ਼ਾਈ ਕੀਤੀ ਗਈ। ਇਸ ਸਮੇਂ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਵਿਦਿਆਰਥੀਆਂ ਦੇ ਹਿੱਸਾ ਲੈਣ ਨਾਲ ਉਨ੍ਹਾਂ ਵਿੱਚ ਮਿਹਨਤ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੁੰਦੀ ਹੈ। ਪ੍ਰੋਗਰਾਮ ਅਫਸਰ ਡਾ. ਫੂਲਾ ਰਾਣੀ ਨੇ ਵਲੰਟੀਅਰਾਂ ਨੂੰ ਐੱਨਐੱਸਐੱਸ ਕੈਂਪ ਦੀ ਮਹੱਤਤਾ ਅਤੇ ਕੈਂਪ ਦੇ ਵਿਸ਼ੇ ‘ਯੂਥ ਫਾਰ ਮਾਈ ਭਾਰਤ’ ਅਤੇ ‘ਯੂਥ ਫਾਰ ਡਿਜੀਟਲ ਲਿਟਰੇਸੀ’ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਸ ਕੈਂਪ ਵਿੱਚ ਡਾ. ਸੂਚੀ ਸ਼ਰਮਾ, ਪ੍ਰੋ. ਸੋਨੀਆ, ਪ੍ਰੋ. ਵਿਧੀ, ਪ੍ਰੋ.ਕੋਨਿਕਾ, ਪ੍ਰੋ. ਦਿਕਸ਼ਾ, ਨਿਰਮਲ ਸਿੰਘ, ਰਾਜਨ ਕੁਮਾਰ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਬੁੱਧ ਰਾਮ, ਸੀਤਾ ਦੇਵੀ, ਸੰਜਨਾ, ਬਿੱਟੀ, ਜਸਵੀਰ ਸਿੰਘ ਨੇ ਆਪਣੀ ਵਿਸ਼ੇਸ਼ ਭੂਮਿਕਾ ਨਿਵਾਈ।
Posted By:

Leave a Reply