ਮਲੂਕਾ ਦੇ ਖਿਡਾਰੀਆਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ

ਮਲੂਕਾ ਦੇ ਖਿਡਾਰੀਆਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ

ਬਠਿੰਡਾ : ਪਿਛਲੇ ਦਿਨੀਂ ਪਿੰਡ ਕਾਉਣੀ ਵਿਖੇ ਹੋਏ ਵੱਡੇ ਖੇਡ ਮੇਲੇ ਵਿਚ ਪਿੰਡ ਮਲੂਕਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ, ਜਿਸ ਬਦਲੇ ਐੱਨਆਰਆਈ ਮੰਚ ਦੇ ਸੰਚਾਲਕ ਸੁਖਜਿੰਦਰ ਸਿੰਘ ਬਬਲਾ ਮਲੂਕਾ(ਅਮਰੀਕਾ) ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵੱਡੇ ਖੇਡ ਮੇਲੇ ਵਿਚ ਪਿੰਡ ਮਲੂਕਾ ਦੇ ਖਿਡਾਰੀਆਂ ਦੀ ਸ਼ਾਨਦਾਰ ਜਿੱਤ ਨੇ ਪਿੰਡ ਵਾਸੀਆਂ ਦਾ ਮਾਣ ਵਧਾਇਆ ਹੈ। ਐੱਨਆਰਆਈ ਬਬਲਾ ਮਲੂਕਾ ਨੇ ਦੱਸਿਆ ਕਿ ਮੈਨੇਜਮੈਂਟ ਮੈਂਬਰ ਸ਼ਨੀ ਕਾਉਣੀ, ਬਲਰਾਜ ਕਾਉਣੀ, ਅੰਤਰਰਾਸ਼ਟਰੀ ਖਿਡਾਰੀ ਜੀਵਨ ਕਾਉਣੀ ਅਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਦੋ ਟੂਰਨਾਮੈਂਟ ਕਰਵਾਏ ਗਏ, ਜਿਸ ਵਿਚ ਨਿਰੋਲ ਅਤੇ ਓਪਨ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਮਲੂਕਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਨਿਰੋਲ ਵਿਚ ਮਲੂਕਾ ਟੀਮ ਨੇ ਪਹਿਲਾ ਇਨਾਮ 45000 ਰੁਪਏ ਅਤੇ ਕੱਪ ਹਾਸਲ ਕੀਤਾ, ਜਦਕਿ ਦੂਜਾ ਇਨਾਮ 25000 ਰੁਪਏ ਅਤੇ ਕੱਪ ਦੋਦਾ ਟੀਮ ਨੇ ਹਾਸਲ ਕੀਤਾ। ਓਪਨ ਟੂਰਨਾਮੈਂਟ ਵਿਚ ਵੀ ਮਲੂਕਾ ਟੀਮ ਨੇ ਪਹਿਲਾ ਇਨਾਮ 71000 ਰੁਪਏ ਅਤੇ ਕੱਪ ਹਾਸਲ ਕੀਤਾ। ਇਸ ਟੂਰਨਾਮੈਂਟ ਵਿਚ ਮਲੂਕਾ ਟੀਮ ਦੇ ਖਿਡਾਰੀ ਬੈਸਟ ਰਹ ਅਤੇ ਮੈਨ ਆਫ਼ ਦੀ ਸੀਰੀਜ਼ ਅਰਸ਼ ਸਿੱਧੂ ਚੁਣਿਆ ਗਿਆ, ਜਿਸ ਨੂੰ ਵਾਸ਼ਿੰਗ ਮਸ਼ੀਨ ਦਿੱਤੀ ਗਈ। ਪਰਮਜੀਤ ਬੈਸਟ ਬੈਟਸਮੈਨ ਨੂੰ ਸਾਈਕਲ, ਗੋਲਡੀ ਬੈਸਟ ਗੇਂਦਬਾਜ਼ ਨੂੰ ਐੱਲਈਡੀ ਭੇਟ ਕੀਤੀ। ਬਬਲਾ ਮਲੂਕਾ ਨੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਤਾਰੀ ਢਿੱਲੋਂ, ਗੋਲਡੀ ਢਿੱਲੋਂ, ਪਰਮਜੀਤ ਢਿੱਲੋਂ, ਮਨੀ ਭਰੀ, ਗੁਰਲਾਲ ਸਿੰਘ ਢਿੱਲੋਂ, ਗਗਨ ਖੇੜਾ, ਰਵੀਭਾਰੀ, ਰਜਿੰਦਰ ਢਿੱਲੋਂ, ਕੋਹੇਨੂਰ ਸਿੱਧੂ, ਅਰਸ਼ ਸਿੱਧੂ, ਲਵਪ੍ਰੀਤ ਢਿੱਲੋਂ, ਇੰਦਰਪ੍ਰੀਤ ਸਿੰਘ, ਗੁਰਸ਼ਾਨ ਢਿੱਲੋਂ, ਗਗਨ ਢਿੱਲੋਂ, ਰਣਦੀਪ ਨੰਦੂ ਟੀਮ ਦੇ ਮੈਂਬਰ ਆਦਿ ਮੌਜੂਦ ਸਨ।