ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਹੋਈ

ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਹੋਈ

ਗੁਰਦਾਸਪੁਰ : ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਸਭਾ ਦੇ ਮੈਂਬਰ ਗੁਰਦੇਵ ਸਿੰਘ ਭੁੱਲਰ ਦੀ ਮੇਜ਼ਬਾਨੀ ਹੇਠ ਉਨ੍ਹਾਂ ਦੇ ਗ੍ਰਹਿ ਵਿੱਚ ਹੋਈ। ਸਭ ਤੋਂ ਪਹਿਲਾਂ ਸਭਾ ਦੇ ਕਨਵੀਨਰ ਸੁਭਾਸ਼ ਦੀਵਾਨਾ ਨੇ ਬੀਤੇ ਦਿਨੀਂ ਕਰਵਾਏ ਗਏ ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਯਾਦਗਾਰੀ ਸਮਾਗਮ ਬਾਰੇ ਸਮੀਖਿਆ ਕੀਤੀ, ਜਿਸ ਵਿਚ ਸਮੂਹ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ ਅਤੇ ਹੋਏ ਪ੍ਰੋਗਰਾਮ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਕਵੀ ਦਰਬਾਰ ਦੀ ਸ਼ੁਰੂਆਤ ਗੀਤਕਾਰ ਬਲਦੇਵ ਸਿੰਘ ਸਿੱਧੂ ਦੇ ਗੀਤ ‘ਮੱਲਾਂ ਮਾਰ ਕੇ ਬਹਿ ਗਿਓਂ, ਆਖਿਰ ਛੱਡਣਾ ਦੇਸ਼ ਪਰਾਇਆ’ ਨਾਲ ਹੋਈ। ਹਰਪਾਲ ਬੈਂਸ, ਸੁਨੀਲ ਕੁਮਾਰ, ਸੁਭਾਸ਼ ਦੀਵਾਨਾ, ਰਜਿੰਦਰ ਸਿੰਘ ਛੀਨਾ, ਕੇਪੀ ਸਿੰਘ, ਸੁਰਿੰਦਰ ਮੋਹਨ ਸ਼ਰਮਾ ਅਤੇ ਸੀਤਲ ਸਿੰਘ ਗੁੰਨੋਪੁਰੀ ਨੇ ਆਪਣੇ-ਆਪਣੇ ਖੂਬਸੂਰਤ ਕਲਾਮ ਕਹੇ। ਅਜੀਤ ਸਿੰਘ ਅਤੇ ਗੁਰਦੇਵ ਸਿੰਘ ਭੁੱਲਰ ਨੇ ਰੌਚਕ ਚੁਟਕਲੇ ਸੁਣਾਏ। ਰਾਜਨ ਤਰੇੜੀਆ, ਰਜਨੀਸ਼ ਵਸ਼ਿਸ਼ਟ ਅਤੇ ਤਰਸੇਮ ਸਿੰਘ ਭੰਗੂ ਨੇ ਵਾਰਤਕ ਵਿਚ ਰਚਨਾਵਾਂ ਪੇਸ਼ ਕੀਤੀਆਂ। ਅਸ਼ਵਨੀ ਕੁਮਾਰ ਨੇ ਵਿਦੇਸ਼ ਵਿੱਚ ਪੰਜਾਬੀ ਪੁਸਤਕਾਂ ਬਹੁਤ ਘੱਟ ਮਿਲਣਾ ਪੰਜਾਬੀਆਂ, ਪੰਜਾਬੀਆਂ ਦੇ ਹੋਰ ਮਸਲੇ ਸਾਂਝੇ ਕੀਤੇ। ਸਭਾ ਦੇ ਜਨਰਲ ਸਕੱਤਰ ਪ੍ਰਤਾਪ ਪਾਰਸ ਨੇ ਸਟੇਜ ਦੀ ਕਾਰਵਾਈ ਨਿਭਾਉਂਦੇ ਹੋਏ ਤਰੱਨੁੰਮ ਵਿੱਚ ਗ਼ਜ਼ਲ ਗਾ ਕੇ ਰੰਗ ਬੰਨ੍ਹਿਆ। ਇਸ ਮੌਕੇ ਸਭਾ ਦੇ ਮੁੱਖ ਸਲਾਹਕਾਰ ਪ੍ਰੋਫ਼ੈਸਰ ਰਾਜ ਕੁਮਾਰ, ਕਾਮਰੇਡ ਸ਼ਿਵ ਕੁਮਾਰ, ਕੰਵਲਜੀਤ ਕੌਰ, ਅਤੇ ਗਗਨਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅਖੀਰ ਵਿੱਚ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਅਤੇ ਮੇਜ਼ਬਾਨ ਗੁਰਦੇਵ ਸਿੰਘ ਭੁੱਲਰ ਦਾ ਧੰਨਵਾਦ ਕੀਤਾ।