ਸਿਹਤ ਵਿਭਾਗ ਨੇ ਮਨਾਇਆ ਮਮਤਾ ਦਿਵਸ

ਸਿਹਤ ਵਿਭਾਗ ਨੇ ਮਨਾਇਆ ਮਮਤਾ ਦਿਵਸ

ਫਿਰੋਜ਼ਪੁਰ - ਸਿਵਲ ਸਰਜਨ ਫਰੀਦਕੋਟ ਡਾ.ਰਾਜਵਿੰਦਰ ਕੌਰ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ ਮੀਨਾਕਸ਼ੀ ਅਬਰੋਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ 110 ਸਬ-ਸੈਂਟਰਾਂ ਤੇ ਮਮਤਾ ਦਿਵਸ ਨੂੰ ਸਮਰਪਿਤ ਟੀਕਾਕਰਨ ਕੈਂਪ ਲਗਾਏ ਗਏ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਪਿੰਡ ਮਲਵਾਲ ਕਦੀਮ ਵਿਖੇ ਲਗਾਏ ਟੀਕਾਕਰਨ ਅਤੇ ਜਾਗਰੂਕਤਾ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆਂ ਕਿ ਇਹਨਾਂ ਕੈਂਪਾਂ ਵਿਚ ਗਰਭਵਤੀ ਔਰਤਾਂ ਦੀ ਜਾਂਚ ਅਤੇ ਟੀਕਾਕਰਣ, ਸੰਸਥਾਗਤ ਜਣੇਪਾ, ਨਵ-ਜਨਮੇ ਬੱਚੇ ਦਾ ਟੀਕਾਕਰਨ, ਭਾਰ ਤੇ ਕੱਦ ਨੋਟ ਕਰਨ, ਬੱਚਿਆ ਦੀ ਘਰ ਅਧਾਰਿਤ ਦੇਖਭਾਲ ਸਬੰਧੀ ਸੇਵਾਵਾਂ ਅਤੇ ਗੈਰ-ਸੰਚਾਰੀ ਰੋਗ ਜਿਵੇਂ ਕੈਂਸਰ, ਸ਼ੂਗਰ, ਬੀ.ਪੀ ਅਤੇ ਲਕਵਾ ਆਦਿ ਦੀ ਰੋਕਥਾਮ ਤੇ ਇਲਾਜ ਸਬੰਧੀ ਸਿਹਤ ਜਾਂਚ ਅਤੇ ਜਾਗਰੂਕਤਾ ਸਰਗਰਮੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਹੈਲਥ ਸਟਾਫ ਵੱਲੋਂ ਆਮ ਲੋਕਾਂ ਨੂੰ ਵਿਭਾਗ ਵੱਲੋਂ ਮੁਹੱਈਆ ਸਿਹਤ ਸਹੂਲਤਾਂ,ਸਕੀਮਾਂ ਅਤੇ ਇਲਾਜ ਸੇਵਾਵਾਂ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਗਰੀਬ ਅਤੇ ਲੋੜਵੰਦ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ।
ਏ ਐਨ ਐਮ ਮਾਲਾ ਰਾਣੀ ਨੇ ਕੈਂਪ ਵਿੱਚ ਰਜਿਸਟ੍ਰੇਸ਼ਨ ਕਮ ਟੀਕਾਕਰਨ ਕਾਰਡ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਇਸ ਨੂੰ ਜਾਣਕਾਰੀ ਦੀ ਕੂੰਝੀ ਦੱਸਿਆ ਅਤੇ ਇਸ ਤੋਂ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਅਫ਼ਸਰ ਡਾ ਸਿਮਰਨਜੀਤ ਸਿੰਘ, ਬਹੁਮੰਤਵੀ ਸਿਹਤ ਕਰਮਚਾਰੀ ਸਤਯੋਗ ਸਿੰਘ ਅਤੇ ਆਸ਼ਾ ਵਰਕਰਾਂ ਨੇ ਕੈਂਪ ਵਿੱਚ ਕਵਰ ਕੀਤੇ ਲਾਭਪਾਤਰੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।