ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ

ਬਟਾਲਾ : ਡਾਇਰੈਕਟਰ ਅਤੇ ਹੈੱਡ ਭਾਰਤੀ ਮਾਨਕ ਬਿਊਰੋ (ਬੀਆਈਐੱਸ), ਜੰਮੂ ਅਤੇ ਕਸ਼ਮੀਰ ਸ਼ਾਖਾ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਬਟਾਲਾ ਦੇ ਸਹਿਯੋਗ ਨਾਲ ਜ਼ਿਲ੍ਹਾ ਪੰਚਾਇਤ ਰਿਸੋਰਸ ਸੈਂਟਰ, ਗੁਰਦਾਸਪੁਰ ਰੋਡ ਬਟਾਲਾ ਦੇ ਸਿਖਲਾਈ ਹਾਲ ਵਿਖੇ ਬਲਾਕ ਬਟਾਲਾ ਦੇ 150 ਪਿੰਡਾਂ ਦੇ ਪੰਚ/ਸਰਪੰਚਾਂ ਨੂੰ ਲਈ ਵਿਸ਼ੇਸ ਜਾਗਰੂਕਤਾ ਸੈਮੀਨਾਰ ਲਗਾਇਆ। 

ਇਸ ਮੌਕੇ ਬਿਊਰੋ ਆਫ ਸਟੈਂਡਰਡ (BIS), ਖਪਤਕਾਰ ਮਾਮਲੇ, ਭੋਜਨ ਅਤੇ ਜਨਤਕ ਵੰਡ ਵਿਭਾਗ ਭਾਰਤ ਸਰਕਾਰ ਵੱਲੋਂ ਕਿਸੇ ਵੀ ਪ੍ਰੋਡਕਟ ਦੀ ਗੁਣਵੱਤਾ ਚੈੱਕ ਕਰਨ ਲਈ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਗਈ। 

ਇਸ ਮੌਕੇ ਭਗਵੰਤ ਸਿੰਘ ਸੇਵਾਮੁਕਤ ਪ੍ਰਿੰਸੀਪਲ ਅਤੇ ਰਿਸੋਰਸ ਪਰਸਨ (ਬੀਆਈਐੱਸ), ਸੰਜੇ ਸੇਰਿਆ ਡੀਈਓ ਅਤੇ ਕਰਨ ਰਾਣਾ, ਬੀਆਈਐੱਸ-ਜੰਮੂ ਅਤੇ ਕਸ਼ਮੀਰ ਸ਼ਾਖਾ, ਗੁਰਪ੍ਰੀਤ ਸਿੰਘ ਡੀਡੀਪੀਓ ਅਤੇ ਪਰਮਜੀਤ ਕੌਰ ਬੀਡੀਪੀਓ ਬਟਾਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। 

ਇਸ ਮੌਕੇ ਭਗਵੰਤ ਸਿੰਘ ਸੇਵਾਮੁਕਤ ਪ੍ਰਿੰਸੀਪਲ ਅਤੇ ਰਿਸੋਰਸ ਪਰਸਨ, ਭਗਵੰਤ ਸਿੰਘ ਨੇ ਪੰਚਾਂ ਤੇ ਸਰਪੰਚਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਰਕਿਟ ਵਿੱਚ ਕੋਈ ਵੀ ਵਸਤੂ ਜਾਂ ਘਰਾਂ ਵਿੱਚ ਵਰਤੀਆਂ ਜਾਣ ਵਾਲੀ ਇਲੈਟਰੋਨਿਕਸ ਆਦਿ ਚੀਜ਼ਾਂ, ਜਿਨਾਂ ਉੱਪਰ ਮਾਰਕਾ (ਆਈਐੱਸਆਈ) ਲੱਗਿਆ ਹੁੰਦਾ ਹੈ, ਜਿਸ ਤੋਂ ਗੁਣਵੱਤਾ ਅਤੇ ਸਰੁੱਖਿਆ ਦਾ ਪਤਾ ਲੱਗਦਾ ਹੈ ਕਿ ਉਹ ਵਸਤੂ ਅਸਲੀ ਜਾਂ ਨਕਲੀ ਹੈ, ਦੀ ਖਰੀਦ ਕੀਤੀ ਜਾਵੇ। 

ਉਨ੍ਹਾਂ ਕਿਹਾ ਕਿ ਉਹ ਆਪਣੇ ਮੋਬਾਈਲ ਫੋਨ ਤੋਂ ਪਲੇਅ ਸਟੋਰ ਵਿੱਚ (ਬੀਆਈਐੱਸ) ਕੇਅਰ ਐਪ ਡਾਉਨਲੋਡ ਕਰਕੇ ਕਿਸੇ ਵੀ ਪ੍ਰੋਡਕਟ ਦੀ ਸਹੀ ਗੁਣਵੱਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।