ਪੀਐੱਸਟੀਐੱਸਈ ਦੀ ਪ੍ਰੀਖ਼ਿਆ ’ਚ ਦਿਲਮੀਤ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ
- ਪੰਜਾਬ
- 26 Apr,2025

ਮੋਗਾ : ਪੰਜਾਬ ਰਾਜ ਟੇਲੈਂਟ ਸਰਚ ਪ੍ਰੀਖ਼ਿਆ ਪੀਐੱਸਟੀਐੱਸਈ 2025 ਕਲਾਸ ਦਸਵੀਂ ਵਿਚੋਂ ਪੰਜਾਬ ਭਰ ’ਚੋਂ 100ਵਾਂ ਤੇ ਜ਼ਿਲ੍ਹਾ ਮੋਗਾ ਵਿਚ ਪਹਿਲਾ ਰੈਂਕ ਪ੍ਰਾਪਤ ਕਰ ਕੇ ਸਕੂਲ ਆਫ਼ ਐਮੀਨੈਂਸ ਨਿਹਾਲ ਸਿੰਘ ਵਾਲਾ ਦੇ ਹੋਣਹਾਰ ਵਿਦਿਆਰਥੀ ਦਿਲਮੀਤ ਨੇ ਇਕ ਵਾਰ ਫਿਰ ਅਪਣੀ ਵਿਲੱਖਣਤਾ ਤੇ ਜੇਤੂ ਉਡਾਰੀ ਕਾਇਮ ਰੱਖੀ ਹੈ। ਜ਼ਿਕਰਯੋਗ ਹੈ ਕਿ ਸਕੂਲ ਆਫ਼ ਐਮੀਨੈਂਸ ਦੀ ਪ੍ਰੀਖ਼ਿਆ ਵਿਚੋਂ ਜ਼ਿਲ੍ਹਾ ਮੋਗਾ ਦਾ ਟਾਪਰ ਦਿਲਮੀਤ ਗਰਗ ਆਸਾਮ ਵਿਖੇ ਹੋਏ ਚੰਦਰਯਾਨ-3 ਦੇ ਲਾਚਿੰਗ ਸਮਾਗਮਾਂ ਵਿਚ ਸ਼ਮੂਲੀਅਤ ਕਰ ਚੁੱਕਾ ਹੈ।
ਦਿਲਮੀਤ ਗਰਗ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਨਾਜ ਕਰਦਿਆਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨਗਰ ਪੰਚਾਇਤ ਪ੍ਰਧਾਨ ਜਗਦੀਪ ਸਿੰਘ ਗਟਰਾ, ਸਕੂਲ ਪ੍ਰਿੰਸੀਪਲ ਜੋਤੀ ਬਾਂਸਲ, ਸੀਨੀਅਰ ਲੈਕਚਰਾਰ ਜਗਤਾਰ ਸਿੰਘ ਸੈਦੋਕੇ ਅਤੇ ਸਮੂਹ ਸਕੂਲ ਸਟਾਫ਼ ਨੇ ਦਿਲਮੀਤ ਗਰਗ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦਿਲਮੀਤ ਵਰਗੇ ਹੋਣਹਾਰ ਵਿਦਿਆਰਥੀਆਂ ਦੇ ਹਮੇਸ਼ਾ ਨਾਲ ਖੜ੍ਹੀ ਹੈ।
ਉਨ੍ਹਾਂ ਕਿਹਾ ਕਿ ਉਹ ਦਿਲਮੀਤ ਗਰਗ ਦੀ ਉਚੇਰੀ ਸਿੱਖਿਆ ਲਈ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਮੌਕੇ ਸਿੱਖ਼ਿਆ ਸਾਸ਼ਤਰੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਸਰਪੰਚ ਹਰਦੀਪ ਸਿੰਘ ਦਿਓਲ ਤਖ਼ਤੂਪੁਰਾ, ਸਰਪੰਚ ਬਾਦਲ ਸਿੰਘ ਹਿੰਮਤਪੁਰਾ, ਸਰਪੰਚ ਸੁਖਦੀਪ ਸਿੰਘ ਭਾਗੀਕੇ, ਬਲਾਕ ਪ੍ਰਧਾਨ ਜੀਵਨ ਸਿੰਘ ਸੈਦੋਕੇ, ਪ੍ਰਿੰਸੀਪਲ ਬਲਜਿੰਦਰ ਸਿੰਘ ਢਿੱਲੋਂ, ਚੇਅਰਮੈਨ ਮਾਰਕੀਟ ਕਮੇਟੀ ਬਰਿੰਦਰ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ, ਸਾਹਿਤਕਾਰ ਗੁਰਮੇਲ ਸਿੰਘ ਬੌਡੇ ਆਦਿ ਨੇ ਦਿਲਮੀਤ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਪ੍ਰਿੰਸੀਪਲ ਅਤੇ ਸੀਨੀਅਰ ਸਟਾਫ਼ ਨੇ ਦਿਲਮੀਤ ਗਰਗ ਦੀ ਉਚੇਚੇ ਤੌਰ ’ਤੇ ਹੌਸਲਾ ਅਫ਼ਜਾਈ ਕੀਤੀ।
#StudentSuccess #ProudMoment #PunjabEducation#Achiever
Posted By:

Leave a Reply