ਫੂਡ ਸੇਫਟੀ ਵਿਭਾਗ ਨੇ ਮੰਡੀ ਲਾਧੂਕਾ ’ਚ ਲਾਇਆ ਟ੍ਰੇਨਿੰਗ ਕੈਂਪ
- ਪੰਜਾਬ
- 18 Dec,2024

ਮੰਡੀ ਲਾਧੂਕਾ : ਫੂਡ ਸੇਫਟੀ ਵਿਭਾਗ ਵਲੋਂ ਮੰਡੀ ਲਾਧੂਕਾ ਵਿਖੇ ਟ੍ਰੇਨਿੰਗ ਕੈੰਪ ਲਗਾਇਆ ਗਿਆ। ਸਿਵਿਲ ਸਰਜਨ ਫ਼ਾਜ਼ਿਲਕਾ ਅਤੇ ਫੂਡ ਸੇਫਟੀ ਅਫਸਰ ਡਾ.ਰੋਬਿਨ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਬੁਧਵਾਰ ਨੂੰ ਮੰਡੀ ਲਾਧੂਕਾ ਵਿਖੇ ਟ੍ਰੇਨਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਮੰਡੀ ਲਾਧੂਕਾ ਦੇ ਕਰਿਆਨਾ ਯੂਨੀਅਨ ਪ੍ਰਧਾਨ ਰਿੰਕੂ ਗਿਰਧਰ ਵੱਲੋਂ ਸਾਰੇ ਕਰਿਆਨਾ ਦੁਕਾਨਦਾਰਾਂ ਨੂੰ ਅਤੇ ਸਬਜੀ ਵਿਕਰੇਤਾ,ਹਲਵਾਈ, ਰੇੜੀਆਂ ਵਾਲਿਆ ਨੂੰ ਸੂਚਿਤ ਕੀਤਾ ਗਿਆ ਕਿ ਤੁਸੀਂ ਆਪਣਾ ਫੁੱਡ ਸੇਫਟੀ ਸਰਟੀਫਿਕੇਟ ਬਣਵਾਓ। ਜਿਸ ਦੇ ਤਹਿਤ ਟ੍ਰੇਨਿੰਗ ਸਿਖਲਾਈ ਕੈਂਪ ਲਾਇਆ ਗਿਆ।ਇਸ ਮੌਕੇ ਤੇ ਫੂਡ ਸੇਫਟੀ ਵਿਭਾਗ ਵੱਲੋਂ ਸਪੈਸ਼ਲ ਟੀਮ ਭੇਜੀ ਗਈ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਗਲਤ ਕੰਮ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੈਰੀ ਸੰਧੂ ਵੱਲੋਂ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਤੁਸੀਂ ਰੇਹੜੀ ਤੇ ਖਾਣਪੀਣ ਵਾਲੇ ਸਮਾਨ ਨੂੰ ਡੱਕ ਕੇ ਰੱਖੋ। ਆਪਣੀ ਰੇਹੜੀ ਦੀ ਸਾਫ ਸਫਾਈ ਦਾ ਧਿਆਨ ਰੱਖਣ ਅਤੇ ਸਾਫ ਸੁਥਰਾ ਖਾਣਾ ਵੇਚਣ। ਤਾਂ ਜੋ ਕੱਲ ਨੂੰ ਕੋਈ ਗਲਤ ਕੰਮ ਕਰਦਾ ਫੜਿਆ ਗਿਆ ਉਸ ਖਿਲਾਫ ਵਿਭਾਗ ਵਲੋਂ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੈਰੀ ਸੰਧੂ ਨੇ ਦੱਸਿਆ ਕਿ ਉਹਨਾਂ ਵੱਲੋਂ ਮੰਡੀ ਲਾਧੂਕਾ ਦੇ ਲਗਭਗ 40 ਤੋਂ 50 ਸਰਟੀਫਿਕੇਟ ਬਣਾਏ ਗਏ। ਜਿਸ ਦੀ ਕੋਈ ਫੀਸ ਨਹੀਂ ਲਈ ਗਈ।
Posted By:

Leave a Reply