ਕਿਸ਼ੋਰ ਅਵੱਸਥਾ ਦੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਖ਼ਿਲਾਫ਼ ਕੀਤਾ ਜਾਗਰੂਕ
- ਪੰਜਾਬ
- 07 Dec,2024

ਡੇਰਾ ਬਾਬਾ ਨਾਨਕ : ਕਿਸ਼ੋਰ ਅਵੱਸਥਾ ਦੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਤਾਇਨਾਤ ਦਿਮਾਗੀ ਰੋਗਾਂ ਦੇ ਮਾਹਰ ਮੈਡੀਕਲ ਅਫ਼ਸਰ ਡਾਕਟਰ ਜਤਿੰਦਰ ਸਿੰਘ ਵੱਲੋਂ ਸਮਾਜ ਸੇਵੀ ਸੰਸਥਾਂ ਸਮਾਜਿਕ ਸਸ਼ਕਤੀਕਰਨ ਅਤੇ ਸਿੱਖਿਆਂ ਪ੍ਰਾਜੈਕਟ ਤੋਂ ਸਹਾਇਕ ਕੋਆਡੀਨੇਟਰ ਡਿੰਪਲ ਕੁਮਾਰ ਰਮਦਾਸ ਅਤੇ ਜੇਕੇ ਸੈ ਪੀਵਾਈ ਤੋਂ ਪ੍ਰਾਜੈਕਟ ਮੈਨੇਜਰ ਰਜਨੀ ਸ਼ਰਮਾ ਵੱਖ-ਵੱਖ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਡੇਰਾ ਬਾਬਾ ਨਾਨਕ ਦੇ ਬਾਬਾ ਸ਼੍ਰੀ ਚੰਦ ਆਡੀਟੋਰੀਅਮ ਵਿਖੇ ਸੈਮੀਨਾਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਾਬਾ ਸ਼੍ਰੀ ਚੰਦ ਚੈਰੀਟੇਬਲ ਟਰਸਟ ਦੇ ਚੈਅਰਮੈਨ ਐੱਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸੈਮੀਨਾਰ ਵਿੱਚ ਹਾਜ਼ਰੀਨ ਨੂੰ ਡਾ. ਜਤਿੰਦਰ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਡਾ. ਜਤਿੰਦਰ ਸਿੰਘ ਵੱਲੋਂ ਪਿਛਲੇ ਲੰਮੇ ਸਮੇ ਤੋਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਅਜਿਹੇ ਸੈਮੀਨਾਰ ਕਰਵਾਉਣਾ ਬਹੁਤ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਤਹਾਨੂੰ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿ ਕੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਤੁਸੀਂ ਚੰਗੇ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰੋ। ਇਸ ਮੌਕੇ ਸਮਾਜ ਸੇਵੀ ਸੰਸਥਾਂ ਸਮਾਜਿਕ ਸਸ਼ਕਤੀਕਰਨ ਅਤੇ ਸਿੱਖਿਆ ਪ੍ਰਾਜੈਕਟ ਤੋਂ ਸਹਾਇਕ ਕੋਆਡੀਨੇਟਰ ਡਿੰਪਲ ਕੁਮਾਰ ਰਮਦਾਸ, ਜੇ ਕੇ ਸੈ ਪੀ ਵਾਈ ਤੋਂ ਪ੍ਰਾਜੈਕਟ ਮੈਨੇਜਰ ਰਜਨੀ ਸ਼ਰਮਾ, ਪੱਤਰਕਾਰ ਰਮੇਸ਼ ਸ਼ਰਮਾ, ਸਕੂਲ ਦੇ ਇੰਚਾਰਜ ਮਨਦੀਪ ਕੌਰ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਆਪਣਾ ਸਾਰਾ ਧਿਆਨ ਪੜ੍ਹਾਈ ਵਿੱਚ ਰੱਖ ਕੇ ਇੱਕ ਚੰਗੇ ਨਾਗਰਿਕ ਬਣ ਕੇ ਆਪਣਾ ਤੇ ਆਪਣੇ ਅਧਿਆਪਕ ਦੇ ਨਾਲ-ਨਾਲ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨ। ਇਸ ਮੌਕੇ ਰਮੇਸ਼ ਅਵੱਸਥੀ, ਡੀਪੀ ਅਨਿਲ ਕੁਮਾਰ, ਕੈਥਲੀਨ, ਮਨਪ੍ਰੀਤ, ਹਰਮਨਪ੍ਰੀਤ ਸਿੰਘ ਹਰੂਵਾਲ, ਸ਼ਮਾ, ਗਗਨ,ਸਤਨਾਮ ਸਿੰਘ, ਰੀਤੂ, ਸਮਾਜ ਸੇਵੀ ਕਿਸ਼ਨ ਚੰਦ, ਰੋਸ਼ਨ ਲਾਲ, ਗੁਰਮੀਤ ਮਸੀਹ, ਪਰਮਿੰਦਰ ਕੌਰ, ਅਮਨਦੀਪ ਕੌਰ, ਸ਼ਿਖਾ ਡਡਵਾਲ, ਸੋਨੀਆ, ਰਾਜਬੀਰ ਕੌਰ, ਪੂਨਮ ਦੇਵੀ, ਮਮਤਾ, ਨੀਤਾ, ਬਲਜਿੰਦਰ ਸਿੰਘ, ਹਰਜੋਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਕਰਨਬੀਰ ਸਿੰਘ, ਪ੍ਰਭਪ੍ਰੀਤ ਸਿੰਘ ਆਦਿ ਹਾਜ਼ਰ ਸਨ।
Posted By:

Leave a Reply