ਪਿੰਡ ਭਾਈ ਲੱਧੂ ਤੋਂ ਮੋਰ ਪਰਿਵਾਰ ਨੇ ਸਾਥੀਆਂ ਸਮੇਤ ਕਾਂਗਰਸ ’ਚ ਕੀਤੀ ਸ਼ਮੂਲੀਅਤ

ਪਿੰਡ ਭਾਈ ਲੱਧੂ ਤੋਂ ਮੋਰ ਪਰਿਵਾਰ ਨੇ ਸਾਥੀਆਂ ਸਮੇਤ ਕਾਂਗਰਸ ’ਚ ਕੀਤੀ ਸ਼ਮੂਲੀਅਤ

ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਹਲਕੇ ਅੰਦਰ ਵੱਖ-ਵੱਖ ਪਿੰਡਾਂ ਵਿੱਚੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਮਾਇਤ ਮਿਲ ਰਹੀ ਹੈ। ਬੀਤੀ ਰਾਤ ਪਿੰਡ ਭਾਈ ਲੱਧੂ ਤੋਂ ਰਸ਼ਪਾਲ ਸਿੰਘ ਮੋਰ, ਦਲਜੀਤ ਸਿੰਘ ਮੋਰ, ਸਤਨਾਮ ਸਿੰਘ ਮੋਰ, ਕੁਲਦੀਪ ਸਿੰਘ ਮੋਰ, ਅੰਮ੍ਰਿਤਬੀਰ ਸਿੰਘ ਮੋਰ, ਗੁਰਮੀਤ ਸਿੰਘ ਮੋਰ, ਜਸਵਿੰਦਰ ਸਿੰਘ ਮੋਰ, ਗੁਰਸੇਵਕ ਸਿੰਘ ਮੋਰ, ਸੁਖਜਿੰਦਰ ਸਿੰਘ ਮੋਰ, ਕੁਲਵਿੰਦਰ ਸਿੰਘ ਮੋਰ, ਜਸਪ੍ਰੀਤ ਸਿੰਘ ਮੋਰ, ਮਹਿਕਦੀਪ ਸਿੰਘ ਮੋਰ, ਬਲਵੀਰ ਸਿੰਘ ਮੋਰ, ਸੁਖਦੇਵ ਸਿੰਘ ਮੋਰ, ਨਿਰਮਲ ਸਿੰਘ ਮੋਰ, ਗੁਰਜੰਟ ਸਿੰਘ ਮੋਰ, ਨਿਰਵੈਲ ਸਿੰਘ ਮੋਰ, ਲਖਵਿੰਦਰ ਸਿੰਘ ਮੋਰ, ਕੁਲਵਿੰਦਰ ਸਿੰਘ ਬਾਠ, ਜਸਪਾਲ ਸਿੰਘ ਬਾਠ, ਬਲਵਿੰਦਰ ਸਿੰਘ ਬਾਠ, ਕੁਲਦੀਪ ਸਿੰਘ ਬਾਠ, ਗੁਰਸੇਵਕ ਸਿੰਘ ਬਾਠ, ਸਰਬਜੀਤ ਸਿੰਘ ਬਾਠ, ਗੁਰਚਰਨ ਸਿੰਘ ਬਾਠ, ਰਾਜ ਸਿੰਘ ਆਦਿ ਕਾਂਗਰਸ ਵਿਚ ਸ਼ਾਮਿਲ ਹੋ ਗਏ। ਕਾਂਗਰਸ ਵਿਚ ਸ਼ਾਮਿਲ ਹੋਣ ਵਾਲ਼ੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਪਾਰਟੀ ’ਚ ਆਉਣ ਨਾਲ ਵੱਡਾ ਬਲ ਮਿਲੇਗਾ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਧਾਨ ਸਾਰਜ ਸਿੰਘ ਦਾਸੂਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕਾਫਲਾ ਦਿਨ ਬ ਦਿਨ ਬਹੁਤ ਵੱਡਾ ਹੋ ਰਿਹਾ ਹੈ ਅਤੇ ਹਲਕਾ ਖੇਮਕਰਨ ਅੰਦਰ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੋ ਗਈ ਹੈ। ਇਸ ਮੌਕੇ ਮੋਰ ਪਰਿਵਾਰ ਅਤੇ ਸਾਥੀਆਂ ਨੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਸਾਰਜ ਸਿੰਘ ਦਾਸੂਵਾਲ, ਟਹਿਲ ਸਿੰਘ, ਲਖਵਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸੁੱਖ ਮਹਿਮੂਦਪੁਰਾ, ਹੀਰਾ ਸਿੰਘ ਅਤੇ ਹੋਰ ਵੀ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।