ਪਿਉ ਨੇ ਆਪਣੇ ਹੀ ਇਕਲੌਤੇ ਪੁੱਤ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਪਿਉ ਨੂੰ ਕੀਤਾ ਕਾਬੂ

 ਪਿਉ ਨੇ ਆਪਣੇ ਹੀ ਇਕਲੌਤੇ ਪੁੱਤ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਪਿਉ ਨੂੰ ਕੀਤਾ ਕਾਬੂ

ਬਠਿੰਡਾ :ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸੰਗਤ ਮੰਡੀ ਦੇ ਪਿੰਡ ਚੱਕ ਰੁਲਦਾ ਸਿੰਘ ਵਾਲਾ ਵਿੱਚ ਵਾਪਰੀ, ਜਿੱਥੇ ਘਰੇਲੂ ਝਗੜੇ ਕਾਰਨ ਸੁਖਵਿੰਦਰ ਸਿੰਘ ਨੇ ਆਪਣੇ 35 ਸਾਲਾ ਪੁੱਤਰ ਅਰਸ਼ਦੀਪ ਸਿੰਘ ਨੂੰ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਦਿੱਤੀ।

ਸੰਗਤ ਥਾਣਾ ਮੁਖੀ ਪਰਮ ਪਾਰਸ ਸਿੰਘ ਚਾਹਲ ਅਨੁਸਾਰ ਜਦੋਂ ਅਰਸ਼ਦੀਪ ਨੂੰ ਗੰਭੀਰ ਹਾਲਤ ਵਿੱਚ ਬਠਿੰਡਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਉਹ ਆਪਣੇ ਪਿੱਛੇ ਦੋ ਜਵਾਨ ਧੀਆਂ, ਮਾਂ ਅਤੇ ਦਾਦੀ ਦਾ ਪਰਿਵਾਰ ਛੱਡ ਗਿਆ ਹੈ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

 ਜਿਸ ਦੇ ਚਲਦੇ ਅੱਜ ਡੀਐੱਸਪੀ ਦਿਹਾਤੀ ਹੀਨਾ ਗੁਪਤਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਸਾਡੀ ਟੀਮਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

 ਮੁੱਢਲੀ ਜਾਂਚ ਪੜਤਾਲ ’ਚ ਪਤਾ ਲਗ ਗਿਆ ਸੀ ਕਿ ਇਹਨਾਂ ਦਾ ਕੋਈ ਆਪਸੀ ਘਰੇਲੂ ਕਲੇਸ਼ ਚਲ ਰਿਹਾ ਸੀ ਇੱਕ ਦਿਨ ਪਹਿਲਾ ਵੀ ਰਾਤ ਦੇ ਸਮੇਂ ਆਪਸੀ ਲੜਾਈ ਇਹਨਾਂ ਵਿੱਚ ਹੋਈ ਸੀ ਅਤੇ ਸਵੇਰੇ ਪਿਤਾ ਨੇ ਆਪਣੇ ਹੀ ਪੁੱਤ ’ਤੇ ਬਾਰਾ ਬੋਰ ਦੀ ਬੰਦੂਕ ਨਾਲ ਗੋਲੀ ਚਲਾ ਦਿੱਤੀ।

ਜਦੋਂ ਜ਼ਖ਼ਮੀ ਨੌਜਵਾਨ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਹੀ ਉਸ ਦੀ ਮੌਤ ਹੋ ਚੁੱਕੀ ਸੀ। ਅੱਜ ਸਾਡੇ ਵੱਲੋਂ ਮ੍ਰਿਤਕ ਨੌਜਵਾਨ ਅਰਸ਼ਦੀਪ ਸਿੰਘ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਿਮਾਂਡ ਹਾਸਲ ਹੋਣ ਤੋਂ ਬਾਅਦ ਅਸਲ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ