ਵਿਦਿਆਰਥੀਆਂ ਨੂੰ ਵਿਗਿਆਨਕ ਯੁੱਗ ਦੇ ਹਾਣੀ ਬਣਨ ਵਾਸਤੇ ਵਿਗਿਆਨਕ ਮੇਲੇ ਲਾਜ਼ਮੀ
- ਪੰਜਾਬ
- 12 Dec,2024

ਸਿੱਧਵਾਂ ਦੋਨਾਂ : ਸਰਕਾਰੀ ਮਿਡਲ ਸਕੂਲ ਕਾਹਲਵਾਂ ’ਚ ਸਕੂਲ ਮੁਖੀ ਚਰਨ ਦਾਸ ਬਲੱਗਣ ਦੀ ਰਹਿਨੁਮਾਈ ’ਚ ਗਣਿਤ, ਸਾਇੰਸ, ਸਮਾਜਿਕ, ਵਿਗਿਆਨ ਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਮੇਲਾ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ ਵਿਸ਼ੇ ਨਾਲ ਸਬੰਧਿਤ ਚਾਰਟ, ਵਰਕਿੰਗ ਮਾਡਲ ਤਿਆਰ ਕੀਤੇ ਗਏ ਤੇ ਇਸ ਸਬੰਧੀ ਪੇਸ਼ਕਾਰੀ ਦਿੱਤੀ ਗਈ। ਜੱਜ ਵਜੋਂ ਭੂਮਿਕਾ ’ਚ ਵਿੱਦਿਅਕ ਮਾਹਿਰ ਸੂਬੇਦਾਰ ਸ਼ਿਵ ਸਿੰਘ ਹਾਜ਼ਰ ਹੋਏ। ਉਹਨਾਂ ਵਿਦਿਆਰਥੀਆਂ ਵੱਲੋਂ ਤਿਆਰ ਵਰਕਿੰਗ ਮਾਡਲ ਨੂੰ ਸਬੰਧੀ ਪ੍ਰਸ਼ਨ ਪੁੱਛੇ। ਇਸ ਮੌਕੇ ਸਕੂਲ ਮੁਖੀ ਨੇ ਮਹਿਮਾਨਾਂ ਐਸ.ਐਮ.ਸੀ ਮੈਂਬਰਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆਂ ਦੀ ਮਿਹਨਤ ਵਿਸ਼ੇ ਪ੍ਰਤੀ ਰੋਚਕਤਾ ਤੇ ਪੇਸ਼ਕਾਰੀ ਦੀ ਵਧਾਈ ਦਿੱਤੀ। ਵਿਗਿਆਨਕ ਯੁੱਗ ਦੇ ਹਾਣੀ ਬਣਨ ਵਾਸਤੇ ਭਵਿੱਖ ’ਚ ਵੀ ਅਜਿਹੇ ਮੇਲੇ ਲੱਗਦੇ ਰਹਿਣੇ ਜ਼ਰੂਰੀ ਹਨ। ਇਸ ਮੌਕੇ ਵਿਦਿਆਰਥੀਆਂ ਦੀ ਤਿਆਰੀ ਵਾਸਤੇ ਅਧਿਆਪਕਾਂ ਵੱਲੋਂ ਦਿੱਤੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਐਸ. ਐਮ.ਸੀ ਚੇਅਰਪਰਸਨ ਰਜਵੰਤ ਕੌਰ, ਮੈਂਬਰਾਂ ਪਰਮਜੀਤ ਕੌਰ, ਨਿਰਮਲ ਕੌਰ, ਆਰਤੀ,ਅੰਮ੍ਰਿਤਪਾਲ, ਰੋਜੀ, ਰਜਨੀ ਤੇ ਬੱਚਿਆਂ ਦੇ ਮਾਪੇ, ਸਕੂਲ ਸਟਾਫ ’ਚ ਸੁਨੀਲ ਕੁਮਾਰ, ਮੈਡਮ ਕੁਲਵਿੰਦਰ ਕੌਰ, ਮੈਡਮ ਨਿਧੀ ਸੈਣੀ ਅਤੇ ਪ੍ਰਾਇਮਰੀ ਸਕੂਲ ਤੋਂ ਅਧਿਆਪਕ ਅਸ਼ਵਨੀ ਗਰੋਵਰ, ਜਸਵੰਤ ਕੁਮਾਰ ਤੇ ਮੈਡਮ ਮਨਜੀਤ ਕੌਰ ਹਾਜ਼ਰ ਹੋਏ।
Posted By:

Leave a Reply