ਅਮੂਲ ਤੋਂ ਬਾਅਦ ਵੇਰਕਾ ਨੇ ਸਸਤਾ ਕੀਤਾ ਦੁੱਧ, ਇਕ ਲੀਟਰ ਦੀ ਪੈਕਿੰਗ 'ਤੇ ਕੀਤੀ ਇਕ ਰੁਪਏ ਦੀ ਕਟੌਤੀ
- ਦੇਸ਼
- 25 Jan,2025

ਅੰਮ੍ਰਿਤਸਰ : ਦੁੱਧ ਦੀਆਂ ਕੀਮਤਾਂ ਕਾਫ਼ੀ ਸਮੇਂ ਤੋਂ ਵਧ ਰਹੀਆਂ ਸਨ ਪਰ ਹੁਣ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ। ਅਮੂਲ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਘਟਾਈ। ਇਕ ਲੀਟਰ ਦੀ ਪੈਕਿੰਗ 'ਤੇ ਇਕ ਰੁਪਏ ਦੀ ਕਟੌਤੀ। ਪਹਿਲਾਂ ਇਕ ਲੀਟਰ ਦੀ ਪੈਕਿੰਗ 62 ਰੁਪਏ ਸੀ, ਹੁਣ ਇਹ 61 ਰੁਪਏ 'ਚ ਮਿਲੇਗੀ।
ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਦੁੱਧ ਬ੍ਰਾਂਡ ਅਮੂਲ ਨੇ ਸ਼ੁੱਕਰਵਾਰ ਨੂੰ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ। ਅਮੂਲ ਨੇ ਤਿੰਨ ਦੁੱਧ ਉਤਪਾਦਾਂ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਘਟਾਈ ਸੀ। ਇਸ ਅਨੁਸਾਰ, ਅਮੂਲ ਗੋਲਡ, ਤਾਜ਼ਾ ਤੇ ਟੀ ਸਪੈਸ਼ਲ ਦੀਆਂ ਕੀਮਤਾਂ ਘਟੀਆਂ ਹਨ। ਇਹ ਕਟੌਤੀ 24 ਜਨਵਰੀ ਤੋਂ ਲਾਗੂ ਹੋ ਗਈ ਹੈ।
Posted By:

Leave a Reply