ਹੁਸ਼ਿਆਰਪੁਰ : ਨਗਰ ਪੰਚਾਇਤ ਮਾਹਿਲਪੁਰ ਦੀਆਂ ਹੋ ਰਹੀਆਂ 13 ਵਾਰਡਾਂ ਦੀਆਂ ਚੋਣਾਂ ਵਿਚ ਰਾਜਸੀ ਪਾਰਟੀਆਂ ਖ਼ਾਸ ਕਰ ਸੱਤਾਧਾਰੀ ਪਾਰਟੀ ਵੱਲੋਂ ਖ਼ੜ੍ਹੇ ਕੀਤੇ ਉਮੀਦਵਾਰ ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਵਾਲੀ ਕਹਾਵਤ ਨੂੰ ਸਾਰਥਕ ਕਰ ਰਹੇ ਹਨ। ਸੱਤਾਧਾਰੀ ਪਾਰਟੀ ਵਲੋਂ ਖ਼ੜੇ ਕੀਤੇ ਸਾਰੇ ਦੇ ਸਾਰੇ ਉਹ ਉਮੀਦਵਾਰ ਹਨ ਜਿਨ੍ਹਾਂ ਦਾ ਪਿਛੋਕੜ ਰਵਾਇਤੀ ਪਾਰਟੀਆਂ ਨਾਲ ਸਬੰਧਿਤ ਹੈ, ਜਦਿਕ ਅਕਾਲੀ ਅਤੇ ਭਾਜਪਾ ਤਾਂ ਚੋਣ ਮੈਦਾਨ ਵਿਚ ਕਿਤੇ ਦਿਖਾਈ ਹੀ ਨਹੀਂ ਦੇ ਰਹੇ। ਉਨ੍ਹਾਂ ਦੇ ਕੁੱਝ ਆਗੂ, ਕਾਂਗਰਸੀ ਅਤੇ ਹੋਰਨਾਂ ਪਾਰਟੀਆਂ ਦੇ ਬਾਗੀ ਉਮੀਦਵਾਰਾਂ ਨਾਲ ਮਿਲ ਕੇ ਸਾਂਝਾ ਮੋਰਚਾ ਬਣਾ ਕੇ ਚੋਣ ਮੈਦਾਨ ਵਿਚ ਉੱਤਰੇ ਹਨ। ਸੂਬੇ ਦੀ ਮੁੱਖ਼ ਵਿਰੋਧੀ ਪਾਰਟੀ ਤਾਂ ਸਾਰੀਆਂ 13 ਸੀਟਾਂ ’ਤੇ ਆਪਣੇ ਉਮੀਦਵਾਰ ਵੀ ਖ਼ੜੇ ਨਹੀਂ ਕਰ ਸਕੀ। ਜੇਕਰ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ ਤਾਂ ਉਨ੍ਹਾਂ ਵੱਲੋਂ ਵਾਰਡ ਨੰਬਰ ਇੱਕ ਵਿਚ ਖ਼ੜੀ ਕੀਤੀ ਉਮੀਦਵਾਰ ਮਨਪ੍ਰੀਤ ਕੌਰ ਦਾ ਪਿਛੋਕੜ ਬੇਸ਼ਕ ਸ਼ਿਆਸੀ ਨਹੀਂ ਹੈ ਪਰ ਡੇਰੇ ’ਤੇ ਨਤਮਸਤਕ ਹੋਣ ਵਾਲੇ ਰਾਜਸੀ ਆਗੂਆਂ ਦਾ ਡੇਰੇ ਨਾਲ ਜੁੜੀਆਂ ਵੋਟਾਂ ਲੈਣ ਦੀ ਕਸਕ ਜਰੂਰ ਅਧੂਰੀ ਰਹਿ ਜਾਵੇਗੀ ਕਿਉਂਕਿ ਡੇਰਾ ਦੇ ਮੁੱਖ਼ ਸੇਵਾਦਾਰ ਦੀ ਪਤਨੀ ਹੋਣ ਨਾਤੇ ਹੁਣ ਡੇਰੇ ਦੇ ਸਬੰਧੀ ਵੀ ਸਿੱਧੇ ਤੌਰ ’ਤੇ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਸੰਭਾਵਨਾ ਹੈ। ਵਾਰਡ ਨੰਬਰ 02 ਤੋਂ ਆਪ ਦੇ ਉਮੀਦਵਾਰ ਅਸ਼ੋਕ ਕੁਮਾਰ ਬਿੱਲਾ ਦਾ ਪਿਛੋਕੜ ਭਾਜਪਾ ਨਾਲ ਸੀ ਅਤੇ ਪਿਛਲੀਆਂ ਚੋਣਾ ਵੀ ਉਨ੍ਹਾਂ ਭਾਜਪਾ ਵਲੋਂ ਲੜੀ ਸੀ। ਵਾਰਡ ਨੰਬਰ 03 ਤੋਂ ਆਪ ਉਮੀਦਵਾਰ ਹਰਬੰਸ ਕੌਰ ਟਕਸਾਲੀ ਕਾਂਗਰਸੀ ਆਗੂ ਵਜੋਂ ਜਾਣੇ ਜਾਂਦੇ ਸਨ ਅਤੇ ਕੁਲਵਿਦਰ ਸਿੰਘ ਰਸੂਲਪੁਰ ਧੜੇ ਨਾਲ ਸਬੰਧਤ ਸਨ ਕੁਲਵਿੰਦਰ ਸਿੰਘ ਰਸੂਲਪੁਰੀ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਵਿਚ ਸ਼ਮੂਲੀਅਤ ਕੀਤੀ ਤਾਂ ਉਹ ਵੀ ਆਪ ਵਿਚ ਆ ਗਏ। ਵਾਰਡ ਨੰਬਰ 04 ਤੋਂ ਸ਼ਸੀ ਬੰਗੜ ਨੇ ਵੀ ਪਿਛਲੀਆਂ ਚੋਣਾਂ ਕਾਂਗਰਸ ਵਲੋਂ ਲੜਕੀਆਂ ਸਨ ਪਰ ਹਲਕੇ ਵਿਚ ਕਾਂਗਰਸ ਦੀ ਪਕੜ ਢਿੱਲੀ ਹੁੰਦੀ ਦੇ਼ਖ ਉਨ੍ਹਾਂ ਨੇ ਵੀ ਪੱਤਰਾ ਵਾਚ ਕੇ ਆਪ ਵਿਚ ਸ਼ਮੂਲੀਅਤ ਕਰ ਲਈ ਸੀ ਅਤੇ ਹੁਣ ਉਹ ਆਪ ਦੇ ਉਮੀਦਵਾਰ ਹਨ।ਵਾਰਡ ਨੰਬਰ 05 ਤੋਂ ਧੀਰਜਪਾਲ ਜੋ ਆਪ ਦੇ ਇਸ ਵਾਰ ਦੇ ਉਮੀਦਵਾਰ ਹਨ ਦੇ ਪਰਿਵਾਰ ਦਾ ਸਿੱਧਾ ਸਬੰਧ ਭਾਜਪਾ ਨਾਲ ਰਿਹਾ ਹੈ ਪਰ ਹੁਣ ਉਹ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਮੈਦਾਨ ਵਿਚ ਹਨ। ਵਾਰਡ ਨੰਬਰ 06 ਤੋਂ ਹੀ ਉਮੀਦਵਾਰ ਪ੍ਰੋ ਬਲਦੇਵ ਸਿੰਘ ਨਿਵੇਕਲੇ ਹਨ ਜਿਨ੍ਹਾਂ ਦਾ ਸਿਆਸਤ ਨਾਲ ਜਿਆਦਾ ਸਬੰਧ ਨਹੀਂ ਰਿਹਾ ਹੈ। ਵਾਰਡ ਨੰਬਰ 07 ਤੋਂ ਆਪ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਦਾ ਪਰਿਵਾਰ ਸ਼ੁਰੂ ਤੋਂਹੀ ਅਕਾਲੀ ਦਲ ਨਾਲ ਰਿਹਾ ਹੈ ਅਤੇ ਉਨ੍ਹਾਂ ਦੇ ਸਹੁਰਾ ਸਾਹਿਬ ਅਕਾਲੀ ਗਲਿਆਰਿਆਂ ਵਿਚ ਚੰਗਾ ਰਸੂਖ਼ ਰੱਖ਼ਦੇ ਸਨ ਅਤੇ ਅਕਾਲੀ ਦਲ ਤੋਂ ਕੌਂਸਲਰ ਵੀ ਰਹੇ ਸਨ। ਵਾਰਡ ਨੰਬਰ 08 ਤੋਂ ਦਵਿੰਦਰ ਸਿੰਘ ਸੈਣੀ ਜੋ ਅਕਾਲੀ ਦਲ ਨਾਲ ਸਬੰਧਤ ਸਨ ਅਤੇ ਇੱਕ ਦਿਨ ਪਿਹਲਾਂ ਹੀ ਆਪ ਵਿਚ ਸ਼ਾਮਿਲ ਹੋ ਕੇ ਟਿਕਟ ਲੈ ਉਮੀਦਵਾਰ ਬਣ ਗਏ। ਵਾਰਡ ਨੰਬਰ 09 ਤੋਂ ਉਮੀਦਵਾਰ ਮਨਦੀਪ ਕੌਰ ਬੈਂਸ ਦੇ ਪਰਿਵਾਰ ਦਾ ਅਕਾਲੀ ਦਲ ਨਾਲ ਸਬੰਧਤ ਰਿਹਾ ਹੈ। ਵਾਰਡ ਨੰਬਰ 10 ਤੋਂ ੳਮੀਦਵਾਰ ਰਾਜ ਕੁਮਾਰ ਵੀ ਅਕਾਲੀ ਕੌਂਸਲਰ ਰਹੇ ਅਤੇ ਦੋ ਵਾਰ ਅਕਾਲੀ ਦਲ ਵਲੋਂ ਚੋਣ ਹਾਰੇ ਵੀ ਅਤੇ ਹੁਣ ਉਹ ਆਪ ਦੇ ਉਮੀਦਵਾਰ ਹਨ। ਵਾਰਡ ਨੰਬਰ 11 ਅਤੇ 12 ਤੋਂ ਆਪ ਦੇ ਉਮੀਦਵਾਰ ਨਰਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਜਗਦੀਪ ਸਿੰਘ ਕਿਸੇ ਵੇਲੇ ਟਕਸਲੀ ਅਕਾਲੀ ਦਲ ਦੇ ਆਗੂ ਸਨ ਅਤੇ ਅਕਾਲੀ ਦਲ ਉਨ੍ਹਾਂ ਨੂੰ ਨਗਰ ਪੰਚਾਇਤ ਦੇ ਉੱਪ ਪ੍ਰਧਾਨ ਦਾ ਮਾਣ ਵੀ ਬਖ਼ਸ਼ਿਆ ਨਾਮਜਦਗੀਆਂ ਤੋਂ ਇੱਕ ਰਾਤ ਪਹਿਲਾਂ ਹੀ ਉਹ ਅਕਾਲੀ ਦਲ ਵਿਚ ਸ਼ਾਮਿਲ ਹੋਏ ਅਤੇ ਅਆਪਣੇ ਨਾਲ ਆਪਣੀ ਪਤਨੀ ਨਰਿੰਦਰ ਕੌਰ ਲੲੀ ਵਾਰਡ ਨੰਬਰ 11 ਤੋਂ ਆਪ ਦੀ ਟਿਕਟ ਲੈ ਗਏ। ਵਾਰਡ ਨੰਬਰ 13 ਤੋਂ ਉਮੀਦਵਾਰ ਸਤਵੀਰ ਸਿੰਘ ਸੰਤਾ ਦੀ ਪਤਨੀ ਪਿਛਲੀ ਵਾਰ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ ਅਤੇ ਇਸ ਵਾਰ ਉਹ ਆਪ ਤੋਂ ਆਪ ਖ਼ੁਦ ਚੋਣ ਲੜ ਰਹੇ ਹਨ। ਕਾਂਗਰਸ ਪਾਰਟੀ ਨੇ ਕੁੱਝ ਆਪਣੇ ਪੁਰਾਣੇ ਚਿਹਰੇ ਮੈਦਾਨ ਵਿਚ ਉਤਾਰੇ ਹਨ ਕੁੱਝ ਨਵੇਂ ਚਿਹਰੇ। ਪਰ ਇਸ ਵਾਰ ਕਾਂਗਰਸ ਪੂਰੇ 13 ਵਾਰਡਾਂ ਵਿਚ ਆਪਣੇ ਉਮੀਦਵਾਰ ਨਾ ਉਤਾਰ ਸਕੀ। ਭਾਜਪਾ ਦੇ ਕੁੱਝ ਉਮੀਦਵਾਰ ਆਪਣੀ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਨਾ ਲੜ ਕੇ ਆਜਾਦ ਚੋਣ ਮੈਦਾਨ ਵਿਚ ਹਨ। ਅਕਾਲੀ ਦਲ ਵਲੋਂ ਉਮੀਦਵਾਰ ਹੀ ਨਹੀਂ ਉਤਾਰਿਆ ਗਿਆ। ਇਸ ਵਾਰ ਦਾ ਮੁੱਖ਼ ਮੁਕਾਬਲਾ ਕਾਂਗਰਸ ਅਤੇ ਆਪ ਵਿਚਕਾਰ ਹੋਵੇਗਾ।
Leave a Reply