ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ’ਚ ਸਾਬਕਾ ਪੀਐੱਮ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀਆਂ

ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ’ਚ ਸਾਬਕਾ ਪੀਐੱਮ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀਆਂ

ਬਠਿੰਡਾ : ਐੱਸਐੱਸਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਦੋ ਦਿਨਾਂ ਵਿੰਟਰ ਕੈਂਪ ਦਾ ਅੱਜ ਸਫਲਤਾਪੂਰਵਕ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਐੱਸਐੱਸਡੀ ਸਭਾ ਦੇ ਪ੍ਰਧਾਨ ਐਡਵੋਕੇਟ ਅਭੇ ਸਿੰਗਲਾ ਨੇ ਸ਼ਿਰਕਤ ਕੀਤੀ ਅਤੇ ਸਭ ਤੋਂ ਪਹਿਲਾ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਦੀਆਂ ਦੇਸ਼ ਨੂੰ ਸਮਰਪਿਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇਸ਼ ਦੀ ਇਕਨੋਮਲੀ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਤੋਂ ਬਾਅਦ ਕੈਂਪ ਦੌਰਾਨ ਬੱਚਿਆ ਵੱਲੋਂ ਡਰਾਇੰਗ ਅਤੇ ਕਇੱਜ਼ ਮੁਕਾਬਲੇ ਵਿੱਚੋ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਪ੍ਰਧਾਨ ਵਿਨੋਦ ਗੋਇਲ, ਸੈਕਟਰੀ ਵਿਜੈ ਗੁਪਤਾ, ਕਮੇਟੀ ਮੈਂਬਰ ਵਿਨੀਤ ਸਿੰਗਲਾ, ਉੱਪ ਪ੍ਰਧਾਨ ਯਸ਼ਵੰਤ ਸਿੰਗਲਾ, ਪ੍ਰਿੰਸੀਪਲ ਮਹੇਸ਼ ਸ਼ਰਮਾ, ਮੀਨਾਕਸ਼ੀ ਗੋਇਲ, ਸੁਨੀਤਾ ਸ਼ਰਮਾ, ਊਸ਼ਾ ਵਸਿੱਸਠ, ਅਰੁਣ ਬਾਲਾ, ਪਰਦੀਪ ਕੁਮਾਰ, ਵਿਸ਼ਾਲਦੀਪ ਮਿੱਤਲ, ਸੰਜੀਵ ਕੁਮਾਰ, ਪਰਵੀਨ ਪੂਰੀ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ। ਪ੍ਰਿੰਸੀਪਲ ਮਹੇਸ਼ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜੇਤੂ ਬੱਚਿਆ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।