ਅਕਾਲ ਅਕੈਡਮੀ ’ਚ ਨਸ਼ੇ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਵਰਕਸ਼ਾਪ ਲਗਾਈ
- ਪੰਜਾਬ
- 29 Jan,2025

ਬਰਨਾਲਾ : ਬੜੂ ਸਾਹਿਬ ਵਿੱਦਿਅਕ ਸੰਸਥਾ ਅਧੀਨ ਚੱਲ ਰਹੀ ਅਕਾਲ ਅਕੈਡਮੀ ਮਨਾਲ ‘ਚ ਨਸ਼ਾ ਜਾਗਰੂਕਤਾ ਮੁਹਿੰਮ ਤਹਿਤ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਵਰਕਸ਼ਾਪ ਦੌਰਾਨ ਬੜੂ ਸਾਹਿਬ ਤੋਂ ਆਏ ਵਿਜੇ ਸਿੰਘ ਨੇ ਨਸ਼ਿਆਂ ਦੇ ਸਮਾਜ ਤੇ ਨੌਜਵਾਨਾਂ ‘ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਹਾਜ਼ਰੀਨ ਨੂੰ ਜਾਗਰੂਕ ਕੀਤਾ। ਉਨ੍ਹਾਂ ਨੇ ਪੰਜਾਬ ਅਤੇ ਭਾਰਤ ਵਿੱਚ ਨਸ਼ਿਆਂ ਦੇ ਵਧ ਰਹੇ ਕਹਿਰ ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ ਮੁਸੀਬਤ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਰਿਆਂ ਨੂੰ ਮਿਲ ਕੇ ਉਪਰਾਲੇ ਕਰਨੇ ਪੈਣਗੇ।
ਵਰਕਸ਼ਾਪ ‘ਚ ਲਗਭਗ 80 ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ, ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਸ਼ਿਰਕਤ ਕੀਤੀ। ਜਾਗਰੂਕਤਾ ਮੁਹਿੰਮ ਤਹਿਤ ਉਨ੍ਹਾਂ ਨੂੰ ਉੱਚ ਕੋਟੀ ਧਾਰਮਿਕ ਸ਼ਖ਼ਸੀਅਤਾਂ ਦੀਆਂ ਨਸ਼ਿਆਂ ਪ੍ਰਤੀ ਜਾਗਰੂਕਤਾ ਦੀਆਂ ਵੀਡੀਓਜ਼ ਅਤੇ ਟੈਲੀ-ਫਿਲਮਾਂ ਵੀ ਦਿਖਾਈਆਂ ਗਈਆਂ, ਤਾਂ ਜੋ ਉਹ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਤੋਂ ਜਾਣੂ ਹੋ ਸਕਣ।
ਅਕਾਲ ਅਕੈਡਮੀ ਮਨਾਲ ਦੀ ਪ੍ਰਿੰਸੀਪਲ ਅਰਸ਼ਪ੍ਰੀਤ ਕੌਰ ਨੇ ਮਾਤਾ-ਪਿਤਾ ਨੂੰ ਬੱਚਿਆਂ ਨੂੰ ਨਾਮ-ਬਾਣੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਨਸ਼ਾ ਮੁਕਤ ਸਮਾਜ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਅਤੇ ਇਹ ਉਪਰਾਲੇ ਹਰ ਪਿੰਡ ‘ਚ ਹੋਣੇ ਚਾਹੀਦੇ ਹਨ, ਤਾਂ ਜੋ ਨਸ਼ਿਆਂ ਨੂੰ ਸਮੂਹਤਾ ਠੱਲ੍ਹ ਪਾਈ ਜਾ ਸਕੇ।
ਵਰਕਸ਼ਾਪ ਦੌਰਾਨ ਮਨਦੀਪ ਸਿੰਘ ਦੀਪਾ, ਗੁਰਜੀਤ ਸਿੰਘ (ਸਰਪੰਚ ਫਤਿਹਗੜ੍ਹ ਪੰਜਗਰਾਈਆਂ), ਗੁਰਜੰਟ ਸਿੰਘ ਸੰਧੂ (ਸਰਪੰਚ ਗੁਰਬਖਸ਼ਪੁਰਾ), ਦਵਿੰਦਰ ਸਿੰਘ (ਸਰਪੰਚ ਬਧੇਸ਼ਾ), ਦਰਸ਼ਨ ਸਿੰਘ ਗੁੰਮਟੀ, ਮਨਵੀਰ ਸਿੰਘ (ਸਰਪੰਚ ਬੜੀ) ਅਤੇ ਹੋਰ ਪਤਵੰਤਿਆਂ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਸ਼ਾ ਜਾਗਰੂਕਤਾ ਮੁਹਿੰਮ ਨੂੰ ਹੋਰ ਪਿੰਡਾਂ ਵਿੱਚ ਵੀ ਆਯੋਜਿਤ ਕੀਤਾ ਜਾਵੇ, ਤਾਂ ਜੋ ਹਰ ਨੌਜਵਾਨ ਨਸ਼ਿਆਂ ਤੋਂ ਬਚ ਸਕੇ।
#DrugFreePunjab #SayNoToDrugs #KalghidharTrust #AkalAcademy #BarnalaNews #YouthAwareness #StopDrugAbuse #PunjabFightsDrugs #NoDrugs
Posted By:

Leave a Reply