ਭਗਤਾ ਭਾਈਕਾ ਵਿਖੇ ਸ਼ਾਰਪ ਬ੍ਰੇਨਸ ਸੈਂਟਰ ਦੀ ਹੋਈ ਸ਼ੁਰੂਆਤ

ਭਗਤਾ ਭਾਈਕਾ ਵਿਖੇ ਸ਼ਾਰਪ ਬ੍ਰੇਨਸ ਸੈਂਟਰ ਦੀ ਹੋਈ ਸ਼ੁਰੂਆਤ

ਭਗਤਾ ਭਾਈਕਾ: ਸੈਂਕੜਿਆਂ, ਹਜ਼ਾਰਾਂ ਦੀ ਸੰਖਿਆਵਾਂ ਦੀ ਗਨਣਾ ਕਰਨ ਦੇ ਲਈ ਆਮ ਤੌਰ ’ਤੇ ਕੇਲਕੂਲੇਟਰ ਦਾ ਇਸਤੇਮਾਲ ਕਰਨਾ ਪੈਂਦਾ ਹੈ ਪਰ ਹੁਣ ਸਕੂਲੀ ਵਿਦਿਆਰਥੀ ਬਿਨ੍ਹਾਂ ਕਿਸੇ ਕੈਲਕੂਲੇਟਰ, ਬਿਨ੍ਹਾਂ ਕਾਪੀ ਪੈਂਸਿਲ ਦੇ ਇਸ ਤਰ੍ਹਾਂ ਦੇ ਸਵਾਲ ਸਕਿੰਟਾਂ ਵਿਚ ਹੀ ਹੱਲ ਕਰ ਸਕਦੇ ਹਨ। ਇਹ ਕੋਈ ਜਾਦੂ ਨਹੀਂ ਹੈ ਬਲਕਿ ਦਿਮਾਗ ਦਾ ਵਿਕਾਸ ਹੈ। ਇਸ ਤਰੀਕੇ ਨਾਲ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਲਈ ਭਗਤਾ ਭਾਈਕਾ ਵਿਖੇ ਸ਼ਾਰਪ ਬ੍ਰੇਨਸ ਏਜੂਕੇਸ਼ਨ ਸੈਂਟਰ ਦੀ ਸ਼ੁਰੂਆਤ ਹੋਈ ਹੈ। ਵਰਨਣਯੋਗ ਹੈ ਕਿ ਇਸ ਤੋ ਪਹਿਲਾਂ ਸ਼ਾਰਪ ਬ੍ਰੇਨਸ ਵੱਲੋ ਪਿਛਲੇ ਲੰਬੇ ਸਮੇਂ ਤੋ ਰਾਮਪੁਰਾ ਫੂਲ, ਭੁੱਚੋ ਮੰਡੀ ਅਤੇ ਬਠਿੰਡਾ ਵਿਖੇ ਵਿਦਿਆਰਥੀਆਂ ਨੂੰ ਦਿਮਾਗੀ ਵਿਕਾਸ ਅਤੇ ਅਬੈਕਸ ਸਿੱਖਿਆ ਦਿੱਤੀ ਜਾ ਰਹੀ ਹੈ। ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਹੋਏ ਉਦਘਾਟਨੀ ਸਮਾਗਮ ਦੌਰਾਨ ਭਗਤਾ ਭਾਈਕਾ ਸੈਂਟਰ ਇੰਚਾਰਜ ਮੈਡਮ ਵਨੀਤਾ ਗਰਗ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ । ਚੈਂਪੀਅਨ ਵਰਲਡ ਚੰਡੀਗੜ੍ਹ ਦੇ ਐਮਡੀ ਸੰਜੀਵ ਕੁਮਾਰ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਬੈਕਸ ਵਿਧੀ ਵਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਰੀਕੇ ਦੇ ਨਾਲ ਪਹਿਲੀ ਕਲਾਸ ਤੋ ਲੈ ਕੇ ਅੱਠਵੀਂ ਕਲਾਸ ਤਕ ਦੇ ਵਿਦਿਆਰਥੀਆਂ ਦੇ ‘ਰਾਈਟ ਬ੍ਰੇਨ’ ਵਿਕਸਤ ਕੀਤਾ ਜਾਂਦਾ ਹੈ। ਸ਼ਾਰਪ ਬ੍ਰੇਨਸ ਦੇ ਡਾਇਰਕੈਟਰ ਰੰਜੀਵ ਗੋਇਲ ਨੇ ਦੱਸਿਆ ਕਿ ਭਾਰਤ ਵਿਚ ਹੋਏ ਇਕ ਸਰਵੇ ਅਨੁਸਾਰ 80 ਫੀਸਦੀ ਸਕੂਲੀ ਬੱਚਿਆਂ ਨੂੰ ਮੈਥ ਫੋਬੀਆ ਹੈ। ਉਨ੍ਹਾਂ ਕਿਹਾ ਕਿ ਅਬੈਕਸ ਸਿੱਖਿਆ ਬੱਚਿਆਂ ਦੇ ਮੈਥ ਵਿਸ਼ੇ ਦੇ ਡਰ ਨੂੰ ਦੂਰ ਕਰਨ ਵਿਚ ਬੇਹੱਦ ਸਹਾਈ ਹੁੰਦੀ ਹੈ ਅਤੇ ਵੱਡੀ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਅਬੈਕਸ ਸਿੱਖਿਅਤ ਵਿਦਿਆਰਥੀ ਅਸਾਨੀ ਨਾਲ ਸਫਲਤਾ ਹਾਸਲ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਾਰਪ ਬ੍ਰੇਨਸ ਦੇ 30 ਵਿਦਿਆਰਥੀਆਂ ਵੱਲੋ ਪਿਛਲੇ 3 ਸਾਲਾਂ ਵਿਚ ਵੱਖ ਵੱਖ ਰਿਕਾਰਡ ਬਣਾਕੇ ਇੰਡੀਆ ਬੁੱਕ ਆਫ ਰਿਕਾਰਡ, ਏਸ਼ੀਆ ਬੁੱਕ ਆਫ ਰਿਕਾਰਡਸ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿਚ ਆਪਣੇ ਨਾਮ ਦਰਜ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਰਾਮਪੁਰਾ ਫੂਲ ਤੋ ਆਏ ਅਨੇਕਾਂ ਸਕੂਲੀ ਵਿਦਿਆਰਥੀਆਂ ਨੇ ਗਣਿਤ ਦੇ ਵੱਡੇ ਵੱਡੇ ਸਵਾਲ ਚੁਟਕੀਆਂ ਵਿਚ ਹੱਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੈ ਗਰਗ, ਪ੍ਰਿੰਸੀਪਲ ਰਾਕੇਸ਼ ਕੁਮਾਰ ਗਰਗ ਕੋਠਾਗੁਰੂ, ਹੈਡਮਾਸਟਰ ਮਨਦੀਪ ਸਿੰਘ, ਕਰਮਜੀਤ ਸਿੰਘ ਕਾਂਗੜ ਸਾਬਕਾ ਚੇਅਰਮੈਨ, ਵਿਕਾਸ ਗਰਗ, ਸੰਦੀਪ ਤਾਇਲ ਆਦਿ ਵੀ ਮੌਜੂਦ ਸਨ।