ਬੰਗਾ : ਮਾ. ਹਰਬੰਸ ਹੀਓਂ ਦੀ ਯਾਦ ਨੂੰ ਸਮਰਪਿਤ 26ਵਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਪੰਜਵਾਂ ਦਿਨ ਰੋਮਾਂਚ ਦਾ ਸਿਖਰ ਹੋ ਨਿੱਬੜਿਆ। ਅੱਜ ਪਹਿਲਾ ਸੈਮੀਫਾਈਨਲ ਮੁਕਾਬਲਾ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਅਤੇ ਪੰਜਾਬ ਪੁਲਿਸ ਵਿਚਕਾਰ ਖੇਡਿਆ ਗਿਆ। ਇਸ ਮੈਚ ਦਾ ਉਦਘਾਟਨ ਹਰਜੀਤ ਸਿੰਘ ਮਾਹਲ ਅਤੇ ਪ੍ਰਿੰ. ਤਰਸੇਮ ਸਿੰਘ ਭਿੰਡਰ ਨੇ ਕੀਤਾ। ਉਨ੍ਹਾਂ ਨਾਲ ਦਰਸ਼ਨ ਸਿੰਘ ਮਾਹਲ, ਇਕਬਾਲ ਸਿੰਘ ਰਾਣਾ, ਗੁਰਦਿਆਲ ਸਿੰਘ ਜਗਤਪੁਰ, ਸੁਰਿੰਦਰ ਸਿੰਘ ਖਾਲਸਾ, ਜਗਤਾਰ ਸਿੰਘ ਝਿੱਕਾ, ਦਲਜੀਤ ਸਿੰਘ ਗਿੱਦਾ ਅਤੇ ਕਸ਼ਮੀਰੀ ਲਾਲ ਮੰਗੂਵਾਲ ਸ਼ਾਮਲ ਸਨ। ਇਸ ਮੈਚ ਵਿਚ ਪੰਜਾਬ ਪੁਲਿਸ 2-1 ਨਾਲ ਜੇਤੂ ਰਹੀ। ਇਹ ਸੈਮੀਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। ਪਹਿਲੇ ਹਾਫ ’ਚ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ, ਦੂਜੇ ਹਾਫ ’ਚ ਵੀ ਬਿਹਤਰੀਨ ਖੇਡ ਖੇਡੀ ਗਈ ਪਰ ਗੋਲ ਨਾ ਹੋ ਸਕਿਆ। ਇਸ ਉਪਰੰਤ ਮਿਲੇ ਵਾਧੂ ਸਮੇਂ ਵਿਚ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਵੱਲੋਂ ਵਰਿੰਦਰ ਸਿੰਘ ਨੇ ਗੋਲ ਕਰ ਕੇ ਲੀਡ ਹਾਸਲ ਕੀਤੀ। ਪਰ ਜਲਦੀ ਹੀ ਪੰਜਾਬ ਪੁਲਿਸ ਵੱਲੋਂ ਰਾਜਵੀਰ ਸਿੰਘ ਨੇ ਗੋਲ ਕਰ ਕੇ ਮੈਚ ਮੁੜ ਬਰਾਬਰੀ ਤੇ ਲਿਆ ਦਿੱਤਾ। ਸਮਾਂ ਸਮਾਪਤ ਹੋਣ ਤੋਂ 2 ਮਿੰਟ ਪਹਿਲਾਂ ਪੰਜਾਬ ਪੁਲਿਸ ਵੱਲੋਂ ਜਸਪ੍ਰੀਤ ਸਿੰਘ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਫਾਈਨਲ ਵਿਚ ਪ੍ਰਵੇਸ਼ ਕਰਵਾ ਦਿੱਤਾ। ਦੂਜਾ ਸੈਮੀਫਾਈਨਲ ਸੀਆਰਪੀਐੱਫ ਜਲੰਧਰ ਅਤੇ ਇੰਟਰਨੈਸ਼ਨਲ ਕਲੱਬ ਫਗਵਾੜਾ ਵਿਚਕਾਰ ਖੇਡਿਆ ਗਿਆ। ਇਸ ਮੈਚ ਦਾ ਉਦਘਾਟਨ ਜਰਨੈਲ ਸਿੰਘ ਪੱਲੀਝਿੱਕੀ, ਹਰਜਿੰਦਰ ਸਿੰਘ ਜੱਗਾ ਅਤੇ ਜਸਵੀਰ ਸਿੰਘ ਰਾਏ ਨੇ ਕੀਤਾ। ਉਨ੍ਹਾਂ ਨਾਲ ਗੁਰਦਿਆਲ ਸਿੰਘ ਜਗਤਪੁਰ, ਹਰਜੀਤ ਸਿੰਘ ਮਾਹਲ, ਸੰਦੀਪ ਸਿੰਘ ਮਾਹਲ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੈਚ ਵਿਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਨਿਰਧਾਰਤ ਸਮੇਂ ਦੀ ਸਮਾਪਤੀ ਤਕ ਬਰਾਬਰ ਰਹਿਣ ਉਪਰੰਤ ਟਾਈ ਬ੍ਰੇਕਰ ਦੌਰਾਨ ਜੇਤੂ ਰਹੀ। ਮੈਚ ਦੌਰਾਨ ਪਹਿਲੇ ਹਾਫ ’ਚ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਟੀਮ ਗੋਲ ਨਹੀਂ ਕਰ ਸਕੀ। ਦੂਜੇ ਹਾਫ ’ਚ ਵੀ ਗਹਿਗੱਚ ਮੁਕਾਬਲੇ ਦਰਮਿਆਨ ਕੋਈ ਵੀ ਟੀਮ ਗੋਲ ਕਰਨ ’ਚ ਸਫ਼ਲ ਨਹੀਂ ਹੋ ਸਕੀ। ਉਪਰੰਤ ਮਿਲੇ ਵਾਧੂ ਸਮੇਂ ਵਿਚ ਵੀ ਕੋਈ ਟੀਮ ਗੋਲ ਨਹੀਂ ਕਰ ਸਕੀ। ਇਸ ਕਾਰਨ ਮੈਚ ਟਾਈਬ੍ਰੇਕਰ ’ਤੇ ਗਿਆ। ਟਾਈਬ੍ਰੇਕਰ ਦੌਰਾਨ ਇੰਟਰਨੈਸ਼ਨਲ ਕਲੱਬ ਫਗਵਾੜਾ (5-4) ਨਾਲ ਜੇਤੂ ਰਹੀ। ਕੱਲ੍ਹ ਫਾਈਨਲ ਮੈਚ ਦੁਪਹਿਰ 12 ਵਜੇ ਪੰਜਾਬ ਪੁਲਿਸ ਅਤੇ ਇੰਟਰਨੈਸ਼ਨਲ ਕਲੱਬ ਫਗਵਾੜਾ ਵਿਚਕਾਰ ਖੇਡਿਆ ਜਾਵੇਗਾ। ਅੱਜ ਦੇ ਮੈਚਾਂ ਦੌਰਾਨ ਪ੍ਰੋ. ਪਰਗਣ ਸਿੰਘ, ਜਸਵੰਤ ਖਟਕੜ, ਸੁਰਿੰਦਰ ਸਿੰਘ ਪੂੰਨੀ, ਗੁਰਪਾਲ ਸਿੰਘ ਮੈਨੇਜਰ ਡੀਸੀਬੀ, ਤਲਵਿੰਦਰ ਸ਼ੇਰਗਿੱਲ, ਦਵਿੰਦਰ ਕੁਮਾਰ ਖਾਨਖਾਨਾ, ਪ੍ਰੋ.ਗੁਰਿੰਦਰ ਸਿੰਘ, ਸਵਰਨ ਸਿੰਘ ਕਾਹਮਾ, ਪਿਆਰਾ ਸਿੰਘ ਕਾਹਮਾ, ਹਰਿੰਦਰ ਬੀਸਲਾ, ਕਸ਼ਮੀਰਾ ਸਿੰਘ ਕੋਚ, ਸਤਵੀਰ ਸੱਤੀ ਕੋਚ, ਅਮਨਦੀਪ ਥਾਂਦੀ, ਪਰਮਜੀਤ ਸਿੰਘ ਸੁਪਰਡੈਂਟ, ਕ੍ਰਿਸ਼ਨ ਹੀਓਂ, ਪ੍ਰੋ.ਗੁਰਪ੍ਰੀਤ, ਸ਼ਰਨਜੀਤ ਬੇਦੀ, ਮਾ. ਜਸਵੀਰ ਮੰਗੂਵਾਲ ਆਦਿ ਹਾਜ਼ਰ ਸਨ।
Leave a Reply