ਹੀਰੋਂ ਖੁਰਦ : ਧੰਨ ਧੰਨ ਬਾਬਾ ਜੋਗੀ ਜੀ ਦੇ ਅਸਥਾਨ ਪਿੰਡ ਹੀਰੋਂ ਖੁਰਦ ਵਿਖੇ ਲੰਗਰ ਹਾਲ ਦੀ ਨਵੀਂ ਬਣੀ ਇਮਾਰਤ ਦਾ ਲੈਂਟਰ ਸਮੁੱਚੇ ਪਿੰਡ ਦੀ ਸੰਗਤ ਵੱਲੋਂ ਪਾਇਆ ਗਿਆ। ਇਸ ਅਸਥਾਨ ਦੇ ਸੇਵਾਦਾਰ ਭਾਈ ਗੁਰਚਰਨ ਸਿੰਘ ਨੇ ਦੱਸਿਆ ਕਿ ਬਾਬਾ ਜੋਗੀ ਪੀਰ ਜੀ ਦੇ ਅਸਥਾਨ ਤੇ ਸਾਲ ਵਿੱਚ ਦੋ ਵਾਰ ਚੇਤ ਅਤੇ ਭਾਦੋਂ ਦੀ ਤੀਜ ਦੌਰਾਨ ਛਿਮਾਹੀ ਜੋੜ ਮੇਲਾ ਲੱਗਦਾ ਹੈ, ਜਿਸ ਕਰਕੇ ਸੰਗਤ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਲੰਗਰ ਹਾਲ ਵਿੱਚ ਵਾਧਾ ਕੀਤਾ ਗਿਆ ਹੈ। ਸਮੁੱਚੇ ਪਿੰਡ ਦੀ ਸੰਗਤ ਵੱਲੋਂ ਲੰਗਰ ਹਾਲ ਦੇ ਲੈਂਟਰ ਪਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਨ੍ਹਾਂ ਬਾਬਾ ਜੋਗੀ ਪੀਰ ਕਮੇਟੀ ਨੇ ਕਾਰ ਸੇਵਾ ਵਿੱਚ ਹਿੱਸਾ ਪਾਉਣ ਵਾਲੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਅਸਥਾਨ ਤੇ ਸੰਗਤ ਤਨ,ਮਨ ਅਤੇ ਧਨ ਦੇ ਨਾਲ ਸੇਵਾ ਨਿਭਾਅ ਰਹੀ ਹੈ।
Leave a Reply