ਕਰੋੜਾਂ ਦੀ ਲਾਗਤ ਨਾਲ ਬਣਿਆ ਜੱਚਾ ਬੱਚਾ ਹਸਪਤਾਲ ਮਾਹਿਰ ਡਾਕਟਰਾਂ ਨੂੰ ਤਰਸ ਰਿਹਾ : ਕਿਰਨਜੀਤ ਕੌਰ
- ਪੰਜਾਬ
- 28 Dec,2024

ਬੁਢਲਾਡਾ : ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਜੱਚਾ ਬੱਚਾ ਹਸਪਤਾਲ ਮੁੱਖ ਮੰਤਰੀ ਵੱਲੋਂ ਖੁਦ ਉਦਘਾਟਨ ਕਰਨ ਉਪਰੰਤ ਹੁਣ ਤੱਕ ਡਾਕਟਰਾਂ ਨੂੰ ਤਰਸ ਰਿਹਾ ਹੈ। ਜਿੱਥੇ ਪਿੱਛਲੇ ਇੱਕ ਮਹੀਨੇ ਤੋਂ ਹਸਪਤਾਲ ਅੰਦਰ ਔਰਤਾਂ ਦੀ ਡਾਕਟਰ ਮੌਜੂਦ ਨਹੀਂ ਹਨ, ਜਿੱਥੇ ਸਰਕਾਰ ਦੀਆਂ ਸਿਹਤ ਸਹੂਲਤਾਂ ਦੀ ਫੂਕ ਕੱਢਦਿਆਂ ਆਸ਼ਾ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਸ਼ਾ ਵਰਕਰ ਯੂਨੀਅਨ ਦੇ ਪ੍ਰਧਾਨ ਕਿਰਨਜੀਤ ਕੌਰ, ਜਰੀਨਾ ਬੈਗਮ, ਮੰਜੂ ਬਾਲਾ, ਸਰਬਜੀਤ ਕੌਰ ਨੇ ਕਿਹਾ ਕਿ ਉਸ ਸਮੇਂ ਗਰਭਵੱਤੀ ਔਰਤਾਂ ਅਤੇ ਆਸ਼ਾ ਵਰਕਰਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਸਰਕਾਰੀ ਜੱਚਾ ਬੱਚਾ ਹਸਪਤਾਲ ਵਿੱਚ ਗਰਭਵੱਤੀ ਔਰਤਾਂ ਦੀ ਦੇਖਭਾਲ ਲਈ ਕੋਈ ਔਰਤਾਂ ਦੀ ਮਾਹਿਰ ਡਾਕਟਰ ਮੌਜੂਦ ਨਹੀਂ ਸੀ। ਜਿੱਥੇ ਗਰਭਵੱਤੀ ਔਰਤਾਂ ਅਤੇ ਆਸ਼ਾ ਵਰਕਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦਾ ਢਿਡੋਰਾ ਪਿੱਟਣ ਵਾਲੀ ਸਰਕਾਰ ਦੇ ਰਾਜ ਵਿੱਚ ਗਰਭਵਤੀ ਔਰਤਾਂ ਨੂੰ ਅੱਤ ਦੀ ਠੰਢ ਵਿੱਚ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰੌੜਾਂ ਰੁਪਏ ਲਗਾ ਕੇ ਹਸਪਤਾਲ ਦੀ ਉਸਾਰੀ ਤਾਂ ਕਰਵਾ ਦਿੰਦੀ ਹੈ, ਪ੍ਰੰਤੂ ਉਸ ਵਿੱਚ ਨਾ ਹੀ ਅਲਟਰਾਸਾਊਂਡ ਦੀ ਸੁਵਿਧਾ, ਨਾ ਹੀ ਮਾਹਿਰ ਡਾਕਟਰ ਮੁਹੱਈਆਂ ਕਰਵਾਉਂਦੀ ਹੈ। ਮੁੱਖ ਮੰਤਰੀ ਦੀ ਆਮਦ ਤੋਂ ਕੁਝ ਹੀ ਦਿਨਾਂ ਬਾਅਦ ਹਸਪਤਾਲ ਸਿਹਤ ਸਹੂਲਤਾਂ ਤੋਂ ਲਾਵਾਰਿਸ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਕਰੌੜਾਂ ਦੀ ਇਮਾਰਤ ਚਿੱਟਾ ਹਾਥੀ ਬਣ ਰਹਿ ਜਾਵੇਗੀ। ਇਸ ਮੌਕੇ ਅਜੀਤਪਾਲ ਕੌਰ, ਹਰਜੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਸੁਨੀਤਾ ਰਾਣੀ, ਸਰਬਜੀਤ ਕੌਰ, ਬਲਜਿੰਦਰ ਕੌਰ, ਊਸ਼ਾ ਰਾਣੀ, ਕਰਮਜੀਤ ਕੌਰ ਆਦਿ ਆਸ਼ਾ ਵਰਕਰ ਮੌਜੂਦ ਸਨ।
Posted By:

Leave a Reply