ਜਲੰਧਰ ’ਚ ਚੈਕਿੰਗ ਦੌਰਾਨ ਕਾਰ ’ਚੋਂ ਮਿਲੀ ਬਾਈਬਲ
- ਪੰਜਾਬ
- 01 Feb,2025

ਜਲੰਧਰ : ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਗਿਆ ਕਿ ਟ੍ਰੈਫ਼ਿਕ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਸੀ। ਚੈਕਿੰਗ ਦੌਰਾਨ ਜਦੋਂ ਚੈੱਕ ਕੀਤਾ ਗਿਆ ਤਾਂ ਉੱਥੇ ਕ੍ਰਿਸਚਨ ਸਮੁਦਾਇ ਦਾ ਇੱਕ ਵਿਅਕਤੀ ਕਾਰ ਚਲਾ ਰਿਹਾ ਸੀ। ਜਦੋਂ ਚੈਕਿੰਗ ਹੋਈ ਚੈਕਿੰਗ ’ਚ ਦੇਖਿਆ ਪਵਿੱਤਰ ਬਾਈਬਲ ਅਤੇ ਧਾਰਮਿਕ ਇਸਾਈ ਲੋਕਾਂ ਦੀਆਂ ਫੋਟੋਆਂ ਪਈਆਂ ਸਨ ਅਤੇ ਪੁਲਿਸ ਅਤੇ ਨਾਲ ਖੜੇ ਲੋਕਾਂ ਨੇ ਇਤਰਾਜ਼ ਪ੍ਰਗਟਾਇਆ ।
ਚੈਕਿੰਗ ਦੌਰਾਨ ਬਾਈਬਲ ਨਾਲ ਚੱਪਲਾਂ ਪਈਆਂ ਮਿਲੀਆਂ ਸਨ। ਜਦੋਂ ਸਾਡੀ ਟੀਮ ਵੱਲੋਂ ਇਸ ਕਾਰ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤੇ ਉਸ ਨੇ ਕਿਹਾ ਕਿ ਉਹ ਜਿਮ ਤੋਂ ਆ ਰਿਹਾ ਸੀ ਅਤੇ ਮੇਰੀ ਕਾਰ ਨੂੰ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੇ ਹੱਥ ਦਿੱਤਾ ਤੇ ਮੈਂ ਰੋਕੀ ਨਹੀਂ ਪਰ ਪੁਲਿਸ ਨੇ ਜਦੋਂ ਮੈਨੂੰ ਅੱਗੇ ਆ ਕੇ ਫੜਿਆ ਤਾਂ ਚੈਕਿੰਗ ਕੀਤੀ ਚੈਕਿੰਗ ਦੌਰਾਨ ਮੇਰੇ ਬੈਗ ’ਚੋਂ ਪਵਿੱਤਰ ਬਾਈਬਲ ਮਿਲੀ ਹੈ ਅਤੇ ਉਸ ਦੇ ਨੇੜੇ ਚੱਪਲਾਂ ਪਈਆਂ ਉਹ ਉਸਦੇ ਕਿਸੇ ਸਾਥੀ ਵੱਲੋਂ ਰੱਖੀਆਂ ਗਈਆਂ ਹਨ। ਕਾਰ ਮਾਲਕ ਨੇ ਦੱਸਿਆ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਸ ਦੇ ਨਾਲ ਜੋ ਲੜਕੇ ਸਨ ਉਹਨਾਂ ਵੱਲੋਂ ਬਾਈਬਲ ਤੇ ਚੱਪਲਾਂ ਰੱਖੀਆਂ ਗਈਆਂ ਸਨ।
ਇਸ ਮੌਕੇ ਟ੍ਰੈਫ਼ਿਕ ਪੁਲਿਸ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲੰਧਰ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਉਥੇ ਇੱਕ ਵਿਅਕਤੀ ਪਹਿਲਾਂ ਕਾਰ ਦੜਾ ਕੇ ਲੈ ਗਿਆ ਸੀ ਜਦੋਂ ਉਸਦੀ ਕਾਰ ਨੂੰ ਚੈੱਕ ਕੀਤਾ ਤੇ ਉਸ ’ਚ ਬਾਈਬਲ ਦੇ ਨਾਲ ਚੱਪਲਾਂ ਪਈਆਂ ਸੀ। ਪੁਲਿਸ ਨੇ ਜਾਂਚ ਕਰ ਕੇ ਇਸ ਵਿਅਕਤੀ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Posted By:

Leave a Reply