ਜੰਮੂ: ਪਾਕਿਸਤਾਨੀ ਗੋਲਾਬਾਰੀ ਵਿਚ ਬੀਐੱਸਐੱਫ ਦੇ 8 ਜਵਾਨ ਜ਼ਖਮੀ
- ਰਾਸ਼ਟਰੀ
- 10 May,2025

ਨਵੀਂ ਦਿੱਲੀ : ਸ਼ਨਿਚਰਵਾਰ ਨੂੰ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨਾਲ ਪਾਕਿਸਤਾਨੀ ਗੋਲਾਬਾਰੀ ਵਿਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅੱਠ ਜਵਾਨ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਆਰਐੱਸ ਪੁਰਾ ਸੈਕਟਰ ਵਿੱਚ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਫੌਜੀਆਂ ਨੂੰ ਨੇੜਲੇ ਫੌਜੀ ਮੈਡੀਕਲ ਸਹੂਲਤ ਵਿਚ ਲਿਜਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਐੱਸਐੱਫ ਨੂੰ 2,000 ਕਿਲੋਮੀਟਰ ਤੋਂ ਵੱਧ ਲੰਬੀ ਭਾਰਤ-ਪਾਕਿਸਤਾਨ ਆਈਬੀ(International Border) ਦੀ ਰਾਖੀ ਕਰਨ ਦਾ ਕੰਮ ਸੌਂਪਿਆ ਗਿਆ ਹੈ।
#JammuBorder #BSFInjured #PakistanFiring #BorderTension #SecurityAlert #IndianForces #LoCUpdates #BSFNews #CrossBorderFiring
Posted By:

Leave a Reply