Daily Suraj

ਪੰਜਾਬੀ

ਸੁਪਰੀਮ ਕੋਰਟ ਦਾ ਸਮੈ ਰੈਨਾ ਨੂੰ ਝਟਕਾ, 3 ਲੱਖ ਰੁਪਏ ਦਾ ਜੁਰਮਾਨਾ

14 Jul, 2026 06:50 PM

ਸਟੈਂਡਅੱਪ ਕਾਮੇਡੀਅਨ ਸਮੈ ਰੈਨਾ ਇੱਕ ਵਾਰ ਫਿਰ ਆਪਣੇ ਵਿਵਾਦਿਤ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਨੂੰ ਲੈ ਕੇ ਕਾਨੂੰਨੀ ਚਰਚਾ ਵਿੱਚ ਹਨ। ਇਸ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਸਮੈ ਰੈਨਾ ‘ਤੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੁਪਰੀਮ ਕੋਰਟ ਨੇ ਟਿੱਪਣੀ ਕਰਦਿਆਂ ਕਿਹਾ ਕਿ ਸਮੈ ਰੈਨਾ ਨੇ ਅਦਾਲਤ ਨੂੰ ਗੁੰਮਰਾਹ ਕੀਤਾ ਅਤੇ ਗਲਤ ਬਿਆਨ ਦਿੱਤੇ। ਇਸ ਕਾਰਨ ਅਦਾਲਤ ਨੇ ਉਨ੍ਹਾਂ ‘ਤੇ ਵਿੱਤੀ ਜੁਰਮਾਨਾ ਲਗਾਉਣ ਦਾ ਹੁਕਮ ਦਿੱਤਾ। ਇਸੇ ਮਾਮਲੇ ਵਿੱਚ ਕੋਰਟ ਨੇ ਸ਼ੋਅ ਦੌਰਾਨ ਮੌਜੂਦ ਹੋਰ ਸਟੈਂਡਅੱਪ ਕਾਮੇਡੀਅਨਾਂ ਵਿਪੁਲ ਗੋਇਲ, ਬਲਰਾਜ ਘਈ, ਸੋਨਾਲੀ ਠੱਕਰ ਅਤੇ ਨਿਸ਼ਾਂਤ ਤੰਵਰ ਨੂੰ ਵੀ ਫਿਟਕਾਰ ਲਗਾਈ। ਅਦਾਲਤ ਨੇ ਕਿਹਾ ਕਿ ਇਹ ਕਾਮੇਡੀਅਨ ਦਿਵਿਆਂਗ ਬੱਚਿਆਂ ਅਤੇ ਸਪਾਈਨਲ ਮਸਕੂਲਰ ਐਟਰੋਫੀ (SMA) ਨਾਲ ਪੀੜਤ ਲੋਕਾਂ ਬਾਰੇ ਕੀਤੀਆਂ ਟਿੱਪਣੀਆਂ ‘ਤੇ ਹੱਸਦੇ ਅਤੇ ਠਹਾਕੇ ਲਗਾਉਂਦੇ ਨਜ਼ਰ ਆਏ ਸਨ। ਸੁਪਰੀਮ ਕੋਰਟ ਨੇ ਸਮੈ ਰੈਨਾ ਤੋਂ ਇਲਾਵਾ ਉਨ੍ਹਾਂ ਦੇ ਉਕਤ ਸਾਥੀ ਕਾਮੇਡੀਅਨਾਂ ‘ਤੇ ਵੀ 3-3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਸਾਰੇ ਸਬੰਧਤ ਵਿਅਕਤੀਆਂ ਨੂੰ ਇਹ ਰਕਮ ਅਗਲੇ ਦੋ ਹਫ਼ਤਿਆਂ ਦੇ ਅੰਦਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

Posted By: Daily Suraj Bureau

Latest News