ਭਾਰਤ ਵਲੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਮੌਕੇ ਸਰਹੱਦੀ ਗੇਟ ਨਹੀਂ ਖੋਲ੍ਹੇ ਜਾਣਗੇ

ਭਾਰਤ ਵਲੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਮੌਕੇ ਸਰਹੱਦੀ ਗੇਟ ਨਹੀਂ ਖੋਲ੍ਹੇ ਜਾਣਗੇ

ਅਟਾਰੀ/ਅੰਮ੍ਰਿਤਸਰ: ਭਾਰਤੀ ਕਸ਼ਮੀਰ ਦੇ ਇਲਾਕੇ ਪਹਿਲ ਗਾਮ ਵਿਖੇ ਭਾਰਤੀ ਸੈਲਾਨੀਆਂ ਤੇ ਅੰਨੇਵਾਹ ਗੋਲੀਆਂ ਚਲਾ ਕੇ ਉਨਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਵਾਂਢੀ ਮੁਲਕ ਪਾਕਿਸਤਾਨ ਨਾਲ ਸਮੂਹ ਤਾਲੁਕਾਤ ਬੰਦ ਕਰਨ ਉਪਰੰਤ ਭਾਰਤ ਦੀ ਅਟਾਰੀ ਸਰਹੱਦ ਤੇ ਵੀ ਮੋਦੀ ਸਰਕਾਰ ਦੇ ਐਕਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਟਾਰੀ ਸਰਹੱਦ ਵਿਖੇ 1947 ਦੀ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਬੀਐਸਐਫ ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਹੁੰਦੀ ਰੋਜਾਨਾ ਝੰਡੇ ਦੀ ਰਸਮ ਨੂੰ ਵੀ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਖੁਸ਼ੀ ਖੁਸ਼ੀ ਕਰਨ ਤੇ ਵੀ ਮਨਾਹੀ ਲਗਾਉਂਦਿਆਂ ਭਾਰਤੀ ਦੇਸ਼ ਦੇ ਪਾਕਿਸਤਾਨ ਨਾਲ ਸਾਂਝੇ ਗੇਟਾਂ ਨੂੰ ਭਾਰਤ ਵਾਲੇ ਪਾਸਿਓਂ ਬਿਲਕੁਲ ਬੰਦ ਕਰਕੇ ਭਾਰਤੀ ਸੈਡ ਅੰਦਰ ਝੰਡੇ ਦੀ ਰਸਮ ਪੂਰੀ ਕਰਨ ਦਾ ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਨਾ ਲਿਆ ਗਿਆ ਹੈ।

ਝੰਡੇ ਦੀ ਰਸਮ ਮੌਕੇ ਭਾਰਤੀ ਸਾਈਡ ਤੇ ਪਹਿਲਗਾਮ ਵਿਖੇ ਮਾਰੇ ਗਏ ਬੇਦੋਸ਼ ਭਾਰਤੀਆਂ ਨੂੰ ਸ਼ਰਧਾਂਜਲੀਆਂ ਭੇਡ ਕਰਦਿਆਂ ਸਲਾਨੀਆ ਦੇ ਮਨਾਂ ਵਿੱਚ ਜਿੱਥੇ ਜੋਸ਼ ਨਹੀਂ ਵੇਖਣ ਨੂੰ ਮਿਲਿਆ ਉਥੇ ਹੀ ਬੀਐਸਐਫ ਵੱਲੋਂ ਵੀ ਭਾਰਤੀ ਨਾਗਰਿਕਾਂ ਨੂੰ ਆਪਣੀ ਤਰਫੋਂ ਸ਼ਰਧਾਂਜਲੀਆਂ ਭੇਟ ਕਰਦਿਆਂ ਕੋਈ ਵੀ ਉੱਚੇ ਆਵਾਜ਼ ਵਾਲੇ ਨਾਅਰੇ ਨਾ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਇੱਥੇ ਹੀ ਬੱਸ ਨਹੀਂ ਬੀਐਸਐਫ ਦੇ ਉੱਚ ਅਧਿਕਾਰੀਆਂ ਨੇ ਬੀਐਸਐਫ ਦੇ ਜਵਾਨ ਜੋ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਨਾਲ ਇੱਕ ਸਮੇਂ ਬਰਾਬਰ ਦੀ ਪਰੇਡ ਕਰਦੇ ਸਨ ਉਸ ਦੌਰਾਨ ਦੋਵੇਂ ਦੇਸ਼ਾਂ ਦੇ ਸਰਹੱਦੀ ਗੇਟ ਖੋਲ ਕੇ ਬੀਐਸਐਫ ਦੇ ਇੱਕ ਉੱਚ ਅਧਿਕਾਰੀ ਪਾਕਿਸਤਾਨ ਰੇਜਰ ਦੇ ਇੱਕ ਉੱਚ ਅਧਿਕਾਰੀ ਨਾਲ ਝੰਡੇ ਦੀ ਰਸਮ ਮੌਕੇ ਹੱਥ ਮਿਲਾਉਂਦਾ ਤੇ ਖੁਸ਼ੀ ਸਾਂਝੀ ਕਰਦਾ ਸੀ ਉਸ ਨੂੰ ਵੀ ਅੱਜ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਰੋਕ ਦਿੱਤਾ ਗਿਆ ਹੈ ਜਿਸ ਕਰਕੇ ਅੱਜ ਪਾਕਿਸਤਾਨ ਰੇਂਜਰ ਦੇ ਨਾਲ ਕਿਸੇ ਕਿਸਮ ਦੀ ਭਾਰਤ ਵੱਲੋਂ ਖੁਸ਼ੀ ਸਾਂਝੀ ਝੰਡੇ ਦੀ ਰਸਮ ਮੌਕੇ ਨਹੀਂ ਕੀਤੀ ਜਾਵੇਗੀ।

#AttariBorder #WagahCeremony #FlagCeremony #BorderGateClosed #IndiaPakistanBorder #SecurityAlert #BeatingRetreat #AttariUpdates